
20 ਜੂਨ 2025 ਤੋਂ 24 ਜੂਨ 2025 ਤੱਕ ਗੁਰਦੁਆਰਾ ਸਾਹਿਬ ਵਿਖੇ ਹੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਬਣਾਈਆਂ ਜਾਣਗੀਆਂ ਵੋਟਾਂ
ਜਲੰਧਰ ਕੈਂਟ, ਐਚ ਐਸ ਚਾਵਲਾ। ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਵੋਟਾਂ ਬਣਾਉਣ ਦੀ ਪ੍ਰੀਕਿਰਿਆ ਅੱਜ ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ 20 ਜੂਨ 2025 ਤੋਂ 24 ਜੂਨ 2025 ਤੱਕ ਗੁਰਦੁਆਰਾ ਸਾਹਿਬ ਵਿਖੇ ਹੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਵੋਟਾਂ ਬਣਾਈਆਂ ਜਾਣਗੀਆਂ।
ਵੋਟਾਂ ਕੇਵਲ ਕੈਂਟ ਦੇ 1 ਤੋਂ 32 ਮੁਹੱਲੇ, ਨਾਲ ਲਗਦੀ ਅਉਟਲਾਇਨ ਰਿਹਾਇਸ਼, ਕਸਤੂਰਬਾ ਨਗਰ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਅਤੇ ਕੈਂਟ ਵਿੱਚ ਕਾਰੋਬਾਰ ਕਰਨ ਵਾਲੇ ਸਿੱਖ ਵੀਰਾਂ ਦੀਆਂ ਵੋਟਾਂ ਬਣਨਗੀਆਂ। ਵੋਟ ਬਣਾਉਣ ਵਾਲੇ ਮੈਂਬਰ ਆਪਣੇ ਆਧਾਰ ਕਾਰਡ ਦੀ ਫੋਟੋਸਟੇਟ ਕਾਪੀ ਨਾਲ ਲੈ ਕੇ ਆਉਣ ਜੀ। ਮੈਂਬਰਸ਼ਿਪ ਫ਼ਾਰਮ ਗੁਰਦੁਆਰਾ ਸਾਹਿਬ ਹੀ ਭਰਿਆ ਜਾਵੇਗਾ।
ਨੋਟ :- ਆਨੰਦ ਕਾਰਜ ਕਰਵਾਉਣ ਵਾਲੇ ਸਹਿਜਧਾਰੀ ਪਰਿਵਾਰ ਦੀਆਂ ਵੋਟਾਂ ਨਹੀਂ ਬਣਨਗੀਆਂ।
ਜੋਗਿੰਦਰ ਸਿੰਘ ਟੱਕਰ ਨੇ ਕਿਹਾ ਕਿ ਵੋਟਾਂ ਬਣਾਉਣ ਦੀ ਪ੍ਰੀਕਿਰਿਆ ਸਮਾਪਤ ਹੋਣ ਉਪਰੰਤ ਚੋਣ ਦੀ ਤਾਰੀਖ਼ ਮੁਕੱਰਰ ਕਰਕੇ ਬੜੇ ਹੀ ਸੁਚੱਜੇ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਵਾਈ ਜਾਵੇਗੀ। ਉਨ੍ਹਾਂ ਕੈਂਟ ਦੇ ਸਿੱਖ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਚੜ੍ਹ ਕੇ ਗੁਰ ਘਰ ਦੇ ਮੈਂਬਰ ਬਣੋ ਤਾਂ ਜੋ ਅਸੀਂ ਸਾਰੇ ਰਲਮਿਲ ਕੇ ਗੁਰੂ ਘਰ ਦੀ ਬੇਹਤਰੀ ਲਈ ਕੰਮ ਕਰ ਸਕੀਏ।





























