ਦੇਸ਼ਦੁਨੀਆਂਪੰਜਾਬ

ਥਾਣਾ ਕਰਤਾਰਪੁਰ ਦੀ ਪੁਲਿਸ ਨੇ 24 ਘੰਟਿਆ ਵਿੱਚ ਕਤਲ ਕੇਸ ਦੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ) ਤੇ ਸ੍ਰੀ ਵਿਜੇ ਕੰਵਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ (ਪੀ.ਬੀ.ਆਈ) ਐਨ.ਡੀ.ਪੀ.ਐਸ-ਕਮ-ਨਾਰਕੋਟਿਕ ਕਮ ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਿਤੀ 23.05.2025 ਨੂੰ ਬੜਾ ਪਿੰਡ ਵਿਖੇ ਹੋਏ ਕਤਲ ਦੇ ਦੋਸ਼ੀਆ ਨੂੰ 24 ਘੰਟਿਆ ਵਿਚ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੇ ਕੰਵਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ (ਪੀ.ਬੀ.ਆਈ) ਐਨ.ਡੀ.ਪੀ.ਐਸ-ਕਮ-ਨਾਰਕੋਟਿਕ ਕਮ ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 23.05.2025 ਨੂੰ ਰਮਨਦੀਪ ਸਿੰਘ INSP /SHO ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਏਰੀਆ ਕਰਤਾਰਪੁਰ ਮੌਜੂਦ ਸੀ ਕਿ INSP/SHO ਨੂੰ ਇਤਲਾਹ ਮਿਲੀ ਕਿ ਜੰਡੇ ਸਰਾਏ ਰੋਡ ਨੇੜੇ ਬੜਾ ਪਿੰਡ ਸੜਕ ਦੇ ਕਿਨਾਰੇ ਮੱਕੀ ਦੇ ਖੇਤ ਵਿੱਚ ਜਸਵੀਰ ਸਿੰਘ ਪੁਰਤ ਲੇਟ ਕਰਮ ਸਿੰਘ ਉਰਫ ਗੁਰਮੀਤ ਸਿੰਘ ਵਾਸ਼ੀ ਬੋਪਾਰਾਏ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੋਈ ਹੈ। ਜਿਸਦੇ ਸਿਰ ਵਿੱਚ ਤੇ ਹੋਰ ਸਰੀਰ ਪਰ ਤੇਜਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਹਨ। ਜਿਸ ਤੇ INSP/SHO ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਧੀਰਪੁਰ ਪੁੱਜ ਕੇ ਮ੍ਰਿਤਕ ਜਸਵੀਰ ਸਿੰਘ ਉਕਤ ਦੀ ਮਾਤਾ ਸੇਵਾ ਕੌਰ ਦਾ ਬਿਆਨ ਦਰਜ ਕੀਤਾ ਅਤੇ ਬਿਆਨਾ ਪਰ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਸਵੀਰ ਸਿੰਘ ਅਤੇ ਦੋਸ਼ਣ ਨਛੱਤਰ ਕੌਰ ਪਤਨੀ ਜਸਵੀਰ ਸਿੰਘ ਵਾਸੀਆਨ ਪਿੰਡ ਬੋਪਾਰਾਏ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਨੂੰ ਨਵਾਂ ਪਿੰਡ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਤੋ ਹਸਬ ਜਾਬਤਾ ਗ੍ਰਿਫਤਾਰ ਕੀਤਾ।

ਵਜ੍ਹਾ ਰੰਜਿਸ਼:-
ਵਜ੍ਹਾ ਰੰਜਿਸ ਇਹ ਹੈ ਕਿ ਇਹਨਾ ਦਾ ਆਪਸ ਵਿੱਚ ਘਰੇਲੂ ਝਗੜਾ ਰਹਿੰਦਾ ਸੀ ਜਿਸ ਸਬੰਧੀ ਮਿਤੀ 23.05.2025 ਨੂੰ ਵੀ ਇਹਨਾ ਦਾ ਆਪਸੀ ਤਕਰਾਰ ਹੋ ਗਿਆ ਜਿਸਤੇ ਦੋਸ਼ੀਆ ਨੇ ਹਮਸਲਾਹ ਹੋ ਕੇ ਮ੍ਰਿਤਕ ਦੇ ਸੱਟਾਂ ਮਾਰ ਦਿੱਤੀਆਂ ਜਿਸ ਨਾਲ ਉਸਦੀ ਮੌਤ ਹੋ ਗਈ ਤੇ ਇਹਨਾ ਨੇ ਲਾਸ਼ ਦੇ ਮੂੰਹ ਤੇ ਲਿਫਾਫਾ ਬੰਨ ਕੇ ਲਾਸ ਨੂੰ ਬੋਰੇ ਵਿੱਚ ਪਾ ਕੇ ਤੇ ਗੱਡੀ ਵਿੱਚ ਲੱਦ ਕੇ ਬੜਾ ਪਿੰਡ ਸੜਕ ਕਿਨਾਰੇ ਖੇਤਾਂ ਵਿੱਚ ਸੁੱਟ ਗਏ।

Related Articles

Leave a Reply

Your email address will not be published. Required fields are marked *

Back to top button