ਚੰਡੀਗੜ੍ਹ, (PRIME INDIAN NEWS) :- ਕੁਝ ਦਿਨ ਪਹਿਲਾਂ ਮੁਅੱਤਲ ਕੀਤੇ 2 ਪੁਲਿਸ ਅਧਿਕਾਰੀਆਂ ਹਰਪ੍ਰੀਤ ਸਿੰਘ ਮੰਡੇਰ ਅਤੇ ਸਵਰਨਦੀਪ ਸਿੰਘ ਨੂੰ ਪੰਜਾਬ ਸਰਕਾਰ ਦੁਆਰਾ ਬਹਾਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਹਰਪ੍ਰੀਤ ਸਿੰਘ ਮੰਡੇਰ ਨੂੰ ਮੁੜ ਜਲੰਧਰ ਦਾ SSP ਵਿਜੀਲੈਂਸ ਨਿਯੁਕਤ ਕੀਤਾ ਹੈ ਜਦ ਕਿ ਸਵਰਨਦੀਪ ਨੂੰ AIG ਫਲਾਇੰਗ ਸਕੁਐਡ ਐਸਏਐਸ ਨਗਰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਦੋਸ਼ਾਂ ‘ਤੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ, ਉਹ ਜਾਂਚ ਵਿੱਚ ਸਾਬਤ ਨਹੀਂ ਹੋ ਸਕੇ। ਇਸ ਕਾਰਨ ਉਨ੍ਹਾਂ ਦੀ ਮੁਅੱਤਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ।





























