
ਜਲੰਧਰ, ਐਚ ਐਸ ਚਾਵਲਾ। ਜਲੰਧਰ ਦਿਹਾਤੀ SSP ਸ਼੍ਰੀ ਹਰਵਿੰਦਰ ਸਿੰਘ ਵਿਰਕ ਜੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਅਤੇ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਪਰਮਿੰਦਰ ਸਿੰਘ ਹੀਰ ਐਸ ਪੀ ਹੈੱਡ ਕੁਆਟਰ, ਸ਼੍ਰੀਮਤੀ ਮਨਜੀਤ ਕੌਰ ਐਸ ਪੀ, ਪੀ.ਬੀ.ਆਈ, ਸਾਰੇ ਗਜਟਿਡ ਅਫਸਰ, ਐਸ.ਐਚ.ਓ. ਅਤੇ ਚੌਂਕੀ ਇੰਚਾਰਜ ਵੀ ਸ਼ਾਮਲ ਹੋਏ। ਮੀਟਿੰਗ ਦਾ ਮੂਲ ਉਦੇਸ਼ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਲੋਕਾਂ ਦੀ ਭਲਾਈ ਲਈ ਚਲ ਰਹੇ ਮੁਹਿੰਮਾਂ ਨੂੰ ਨਤੀਜੇਮੰਦ ਬਣਾਉਣਾ ਸੀ।
ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਨਸ਼ਾ ਮੁਕਤੀ ਅਭਿਆਨ *ਯੁੱਧ ਨਸ਼ਿਆਂ ਵਿਰੁੱਧ* ਨੂੰ ਸਫਲ ਬਣਾਉਣ, ਟਰੈਫਿਕ ਪ੍ਰਬੰਧਨ ਨੂੰ ਸੁਚੱਜਾ ਬਣਾਉਣ, ਸਮਾਜ ਵਿੱਚ ਮਾੜੇ ਅਨਸਰਾਂ ਵਿਰੁੱਧ ਢਿੱਲ ਨਾ ਦੇਣੀ ਅਤੇ ਜਨਤਾ ਨਾਲ ਪੁਲਿਸ ਦੇ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਐਸ.ਐਸ.ਪੀ. ਵਿਰਕ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਸ਼ੇ ਦੇ ਖਿਲਾਫ ਚਲ ਰਹੀ ਮੁਹਿੰਮ ਵਿਚ ਕੋਈ ਕਸਰ ਨਾ ਛੱਡੀ ਜਾਵੇ ਅਤੇ ਨਸ਼ਾ ਵਿਕਰੇਤਾ ਉਤੇ ਕਾਨੂੰਨੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜੋ ਨਸ਼ਾ ਕਰਨ ਦੇ ਆਦਿ ਹਨ ਉੱਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸਹਿਯੋਗ ਕੀਤਾ ਜਾਵੇ ਤਾਂ ਜੋ ਉਹ ਨਸ਼ੇ ਛੱਡ ਕੇ ਸਧਾਰਨ ਜ਼ਿੰਦਗੀ ਬੀਤਾ ਸਕਣ । ਉਨ੍ਹਾਂ ਨੇ ਇਹ ਵੀ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਵਧੇਰੇ ਚੌਕਸੀ ਅਤੇ ਯੋਜਨਾਬੱਧ ਰਣਨੀਤੀਆਂ ਅਪਣਾਈਆਂ ਜਾਣ।
ਉੱਨਾਂ ਕਿਹਾ ਕਿ ਸਮਾਜ ਵਿਚ ਮਾੜੇ ਅਨਸਰਾਂ ਵੱਲੋਂ ਅਮਨ ਸ਼ਾਂਤੀ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਕਰਨ ਵਾਲੇ ਤੱਤਾਂ ਨਾਲ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਉਤੇ ਤੁਰੰਤ ਤੇ ਢਿੱਲ ਰਹਿਤ ਕਾਰਵਾਈ ਕੀਤੀ ਜਾਵੇ।
ਅੰਤ ਵਿੱਚ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਨਤਾ ਨਾਲ ਵਿਸ਼ਵਾਸਯੋਗ ਸੰਪਰਕ ਬਣਾਇਆ ਜਾਵੇ, ਤਾਂ ਜੋ ਲੋਕ ਪੁਲਿਸ ਪ੍ਰਤੀ ਆਪਣਾ ਭਰੋਸਾ ਵਧਾ ਸਕੇ ਅਤੇ ਆਪਣਿਆਂ ਸਮੱਸਿਆਵਾਂ ਬੇਝਿਝਕ ਸਾਂਝੀਆਂ ਕਰ ਸਕਣ।
ਇਹ ਮੀਟਿੰਗ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ, ਨਸ਼ਾ ਮੁਕਤੀ ਅਤੇ ਲੋਕ-ਪੁਲਿਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਜੁੱਟ ਹੋ ਕੇ ਕਦਮ ਉਠਾਇਆ ਜਾਵੇ।





























