
ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜ਼ਿਲਾ ਜਲੰਧਰ ਦਿਹਾਤੀ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ,ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਸ੍ਰੀ ਕੁਲਵੰਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਥਾਣਾ ਭੋਗਪੁਰ ਦੀ ਟੀਮ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 04 ਕਿਲੋ 200 ਗ੍ਰਾਮ ਅਫੀਮ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਮਿਤੀ 25-04-25 ਨੂੰ ਇੰਸਪੈਕਟਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਭੋਗਪੁਰ ਸਮੇਤ ਪੁਲਿਸ ਪਾਰਟੀ ਅੱਡਾ ਲਾਦੜਾ ਬਾ ਹੱਦ ਘੋੜਾਵਾਹੀ ਵਿਖੇ ਨਾਕਾਬੰਦੀ ਦੌਰਾਨ ਦੇ ਸ਼ੱਕੀ ਵਿਅਕਤੀਆਂ ਵਸੀਮ ਪੁੱਤਰ ਅਲਾਉਦੀਨ (24) ਅਤੇ ਰਫੀਕ ਪੁੱਤਰ ਅਲਾਉਦੀਨ (40) ਦੋਨੋਂ ਵਾਸੀ ਫਾਜਿਲਪੁਰ ਤਹਿਸੀਲ ਤਿਲਹਰ ਥਾਣਾ ਤਿਲਹਾਰ ਜਿਲ੍ਹਾ ਸੁਜਾਨਪੁਰ ਯੂ.ਪੀ ਨੂੰ ਰੋਕ ਕੇ ਜਾਂਚ ਕੀਤੀ, ਜਿਸ ਦੌਰਾਨ ਉਹਨਾਂ ਕੋਲੋਂ 4 ਕਿਲੋ 200 ਗ੍ਰਾਮ ਅਫੀਮ ਬਰਾਮਦ ਹੋਈ। ਦੋਨੋ ਦੋਸ਼ੀ ਸਕੇ ਭਰਾ ਹਨ ਅਤੇ ਢਾਬਾ ਚਲਾਉਂਦੇ ਹਨ, ਜੋਕਿ ਥਾਣਾ ਭੋਗਪੁਰ ਦੇ ਏਰੀਆ ਵਿੱਚ ਸਪਲਾਈ ਕਰਨ ਆਏ ਸਨ ਅਤੇ ਹੁਸ਼ਿਆਰਪੁਰ ਵਾਲੀ ਸਾਈਡ ਜਾ ਰਹੇ ਸਨ। ਦੋਸ਼ੀਆਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰਕੇ ਥਾਣਾ ਭੋਗਪੁਰ ਵਿਖੇ ਐਨ.ਡੀ.ਪੀ.ਐਸ. ਐਕਟ 1985 ਦੀਆਂ ਧਾਰਾਵਾਂ ਹੇਠ ਮੁੱਕਦਮਾ ਨੰਬਰ 44 ਮਿਤੀ 25.04.2025 ਅ/ਧ 18-ਸੀ/61/85 ਥਾਣਾ ਭੋਗਪੁਰ ਮਾਮਲਾ ਦਰਜ ਕੀਤਾ ਗਿਆ।
ਪ੍ਰਾਥਮਿਕ ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਨਸ਼ੇ ਦੀ ਤਸਕਰੀ ਰਾਹੀਂ ਘੱਟ ਸਮੇ ਵਿੱਚ ਵੱਡੀ ਰਕਮ ਕਮਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਦੋਨੋ ਦੋਸ਼ੀ ਪਬਲਿਕ ਟਰਾਸਪੋਰਟ ਦੀ ਵਰਤੋਂ ਕਰਦੇ ਸਮੇ ਅਫੀਮ ਦੀ ਵੱਡੀ ਖੇਪ ਸਪਲਾਈ ਕਰਦੇ ਸਨ, ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਨਸ਼ਾ ਵੇਚਦੇ ਸਨ। ਪਬਲਿਕ ਟਰਾਸਪੋਰਟ ਦੀ ਵਰਤੋਂ ਕਰਨ ਕਰਕੇ ਇਨ੍ਹਾ ਤੇ ਕਿਸੇ ਨੂੰ ਸ਼ੱਕ ਨਹੀ ਹੁੰਦਾ ਸੀ। ਐਸ.ਐਸ.ਪੀ. ਸ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਅੱਗੇ ਦੀ ਜਾਂਚ ਜਾਰੀ ਹੈ, ਜਿਸ ਅਧੀਨ ਦੋਸ਼ੀਆਂ ਦੇ ਬੈਕਵਾਰਡ ਅਤੇ ਫਾਰਵਰਡ ਲਿੰਕ ਖੁੰਗਾਲੇ ਜਾ ਰਹੇ ਹਨ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਵਿੱਚ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।





























