ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਸ਼੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ 86 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਜੀ ਨੇ ਦੱਸਿਆ ਕਿ ਮਿਤੀ 19-04-2025 ਨੂੰ ASI ਬੋਧ ਰਾਜ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਨੂਰਮਹਿਲ ਤੋਂ ਭੱਲੋਵਾਲ, ਡੱਲਾ ਹੁੰਦੇ ਹੋਏ ਕੰਦੋਲਾਂ ਕਲਾਂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਕੰਦੋਲਾਂ ਕਲਾਂ ਤੋਂ ਕਰੀਬ 800 ਮੀਟਰ ਪਿੱਛੇ ਸੀ ਤਾਂ ਸਾਹਮਣੇ ਤੋਂ ਇੱਕ ਨੋਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇਕਦਮ ਆਪਣੇ ਪਹਿਨੇ ਕੈਪਰੀ ਦੀ ਖੱਬੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਵਜਨਦਾਰ ਕੱਢ ਕੇ ਖੱਬੇ ਪਾਸੇ ਘਾਹ ਫੂਸ ਵਿੱਚ ਸੁੱਟ ਦਿੱਤਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ, ਪੁੱਛਣ ਤੇ ਜਿਸ ਨੇ ਆਪਣਾ ਨਾਮ ਹਰਮੇਸ਼ ਲਾਲ ਉਰਫ ਬਿੱਲਾ ਪੁੱਤਰ ਕਰਨੈਲ ਚੰਦ ਵਾਸੀ ਕੰਦੋਲਾਂ ਕਲਾਂ ਥਾਣਾ ਨੂਰਮਹਿਲ, ਜਿਲ੍ਹਾ ਜਲੰਧਰ ਦੱਸਿਆ। ਜਿਸ ਵੱਲੋਂ ਸੁੱਟੇ ਲਿਫਾਫਾ ਨੂੰ ਚੈੱਕ ਕਰਨ ਤੇ ਉਸ ਵਿੱਚੋਂ 86 ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਸੰਤਰੀ ਬ੍ਰਾਮਦ ਹੋਈਆਂ। ਜਿਸ ਤੇ ਹਰਮੇਸ਼ ਲਾਲ ਉਰਫ ਬਿੱਲਾ ਦੇ ਖਿਲਾਫ ਮੁਕੱਦਮਾ ਨੰਬਰ 24 ਮਿਤੀ 19-04-2025 ਜੁਰਮ 22-61-85 NDPS Act ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ ਜਾਰੀ ਹੈ, ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।





























