
ਜਲੰਧਰ ਕੈਂਟ, ਐਚ ਐਸ ਚਾਵਲਾ/ਸੈਵੀ ਚਾਵਲਾ। ਡਾ: ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ‘ਤੇ ਜਲੰਧਰ ਕੈਂਟ ਦੇ ਮੁਹੱਲਾ ਨੰਬਰ 29 ਵਿਖੇ ਸਥਿਤ ਡਾ: ਭੀਮ ਰਾਓ ਅੰਬੇਡਕਰ ਪਾਰਕ ‘ਚ ਬਾਬਾ ਸਾਹਿਬ ਦੇ ਬੁੱਤ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਮੈਸਡਮ ਬਾਮਸੇਫ ਕੈਂਟ ਯੂਨਿਟ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਚੇਤਨਾ ਮਾਰਚ ਵੀ ਕੱਢਿਆ ਗਿਆ।

ਮਾਰਚ ਕੱਢਣ ਤੋਂ ਪਹਿਲਾਂ ਡਾ: ਭੀਮ ਰਾਓ ਅੰਬੇਡਕਰ ਪਾਰਕ ਵਿਖੇ ਅੰਬੇਡਕਰ ਦੀ ਨਿਆਂ, ਆਜ਼ਾਦੀ, ਬਰਾਬਰੀ, ਭਾਈਚਾਰੇ ਦੀ ਵਿਚਾਰਧਾਰਾ ਦਾ ਸੰਦੇਸ਼ ਦਿੱਤਾ ਗਿਆ ਅਤੇ ਮੁੱਖ ਮਹਿਮਾਨਾ ਵਲੋਂ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਸਮਾਗਮ ਵਿੱਚ ਹਾਜਰ ਬਹੁਜਨ ਸਮਾਜ ਦੇ ਸਾਰੇ ਪਤਵੰਤੇ ਸੱਜਣਾਂ ਨੇ “ਭੀਮਾ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਦੇ ਨਾਅਰੇ ਲਗਾਉਂਦੇ ਹੋਏ ਬਾਬਾ ਸਾਹਿਬ ਦੇ ਪੂਰਨਿਆਂ ਤੇ ਚੱਲਣ ਦਾ ਸੰਕਲਪ ਲਿਆ।

ਇਸ ਮੌਕੇ ਡਾ: ਅਸ਼ੋਕ ਬਹੋਤ, ਡਾ: ਅਸ਼ੋਕ ਸਹੋਤਾ, ਸ: ਦਰਸ਼ਨ ਸਿੰਘ, ਡਾ: ਸੁਰਿੰਦਰ ਕਲਿਆਣ, ਕੇਵਲ ਬੱਤਰਾ, ਭਾਰਤ ਬੱਤਰਾ, ਅਸ਼ੋਕ ਗਿੱਲ, ਸਚਿਨ ਅਸੁਰ ਰਾਵਣ, ਅਨਿਲ ਹੰਸ, ਚੌਧਰੀ ਤਰਸੇਮ ਨਾਹਰ, ਰਾਜਨ ਘਈ, ਲਾਡੀ ਸਰਵਟੇ, ਗੌਤਮ ਸਰਵਟੇ, ਰਾਜਿੰਦਰ ਬਤਰਾ, ਰਾਜਿੰਦਰ ਗਿੱਲ, ਰਾਹੁਲ ਸਹੋਤਾ, ਮਾਸਟਰ ਅਨਿਲ ਸਹੋਤਾ, ਬੌਬੀ ਨਾਹਰ, ਵਰਿੰਦਰ ਬੱਤਰਾ ਸਹਿਤ ਬਹੁਜਨ ਸਮਾਜ ਦੇ ਪਤਵੰਤੇ ਸੱਜਣ ਹਾਜਰ ਸਨ।





























