ਦੇਸ਼ਦੁਨੀਆਂਪੰਜਾਬ

ਸੁਖਬੀਰ ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਅਤੇ ਸਪੋਰਟਰ ਨੂੰ ਲੱਖ ਲੱਖ ਵਧਾਈਆਂ – ਸ਼੍ਰੋਮਣੀ ਅਕਾਲੀ ਦਲ ਯੂਰਪ

ਪੈਰਿਸ, (PRIME INDIAN NEWS) :- ਬਹੁਤ ਸਾਰੀਆਂ ਕਿਆਸਰਾਈਆਂ ਤੇ ਵਿਸ਼ਰਾਮ ਚਿੰਨ ਲਾਉਂਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਹਰੇਕ, ਵਰਕਰ, ਸਪੋਰਟਰ ਅਤੇ ਅਹੁਦੇਦਾਰਾਂ ਨੇ ਆਪਸੀ ਮਿਲਵਰਤਣ ਨਾਲ ਅਤੇ ਕਾਰਜਕਾਰਨੀ ਦੀ ਚੋਣ ਕਮੇਟੀ ਦੇ ਸਹਿਯੋਗ ਨਾਲ, ਜਿਹੜਾ ਫੈਸਲਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਦੁਬਾਰਾ ਪ੍ਰਧਾਨ ਨਾਮਜਦ ਕਰਨ ਦਾ ਲਿਆ ਹੈ, ਉਸਦੀ ਸ਼੍ਰੋਮਣੀ ਅਕਾਲੀ ਯੂਰਪ ਦੇ ਸਮੂਹ ਅਹੁਦੇਦਾਰਾਂ ਨੇ ਭਰਭੂਰ ਸ਼ਾਲਾਘਾ ਕੀਤੀ ਹੈ ਅਤੇ ਮੁਬਾਰਕਬਾਦ ਵੀ ਭੇਜੀ ਹੈ। ਇਸ ਫੈਸਲੇ ਨਾਲ ਬਾਗੀ ਅਕਾਲੀ ਆਗੂਆਂ ਦੇ ਹੋਂਸਲੇ ਤਾਂ ਪਸਤ ਹੋਏ ਹੀ ਹਨ ਅਤੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਮੂੰਹ ਤੇ ਵੀ ਤਾਲਾ ਲੱਗ ਗਿਆ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਇਕਬਾਲ ਸਿੰਘ ਭੱਟੀ ਫਰਾਂਸ, ਜਗਵੰਤ ਸਿੰਘ ਲਹਿਰਾ ਇਟਲੀ, ਲਾਭ ਸਿੰਘ ਭੰਗੂ ਸਪੇਨ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ, ਮਸਤਾਨ ਸਿੰਘ ਨੌਰਾ ਨੌਰਵੇ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਮਾਣਾ ਅਤੇ ਸੁਖਜਿੰਦਰ ਸਿੰਘ ਕਾਲੜੂ ਆਦਿ ਨੇ ਕਿਹਾ ਕਿ ਅਸਲੀ ਸ਼੍ਰੋਮਣੀ ਅਕਾਲੀ ਦੀ ਵਾਗਡੋਰ ਹੁਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਹੱਥ ਲੀਗਲ ਚੋਣ ਦੇ ਜਰੀਏ ਆ ਚੁੱਕੀ ਹੈ, ਜਿਸਨੂੰ ਹਰੇਕ ਨੇ ਪ੍ਰਵਾਨ ਵੀ ਕਰ ਲਿਆ ਹੈ, ਸਿਵਾਏ ਚੰਦ’ ਕੁ  ਫਰਾਰ ਆਗੂਆਂ ਦੇ।

ਉਕਤ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਅਤੇ ਸਪੋਰਟਰ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਤਾਂ ਦੇਖਣਾ, ਪੰਜਾਬ ਦਾ ਰੁਕਿਆ ਹੋਇਆ ਵਿਕਾਸ ਸ. ਸੁਖਬੀਰ ਜੀ ਬਾਦਲ ਦੀ ਅਗਵਾਈ ਹੇਠ ਕਿਵੇਂ ਆਪਣੀਆਂ ਪੁਰਾਣੀਆਂ ਲੀਹਾਂ ਤੇ ਆਉਂਦਾ ਹੈ ਜੋਕਿ ਇੱਕ ਇਤਿਹਾਸਕ ਮਿਸਾਲ ਹੋਵੇਗੀ।

Related Articles

Leave a Reply

Your email address will not be published. Required fields are marked *

Back to top button