
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਲੁੱਟਾਂ/ਖੋਹਾਂ ਕਰਨ ਵਾਲੇ 02 ਲੜਕਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 01 ਮੋਟਰ ਸਾਈਕਲ ਅਤੇ ਦਾਤਰ ਤੇ 05 ਮੋਬਇਲ ਫੋਨ ਬਰਾਮਦ ਕੀਤੇ ਗਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 13.04.2025 ਨੂੰ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਅਮਨਦੀਪ ਇੰਚਾਰਜ ਰੁੜਕਾ ਕਲ੍ਹਾ ਥਾਣਾ ਗੁਰਾਇਆ ਨੇ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸਤ ਪਿੰਡ ਰਾਜ ਗੋਮਾਲ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਬੀਤਾ ਮਹੇ ਪੁੱਤਰ ਹਰਮੇਸ ਲਾਲ ਵਾਸੀ ਕਾਹਨਾ ਢੇਸੀਆ ਥਾਣਾ ਗੁਰਾਇਆ ਅਤੇ ਰਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਕਾਹਨਾ ਢੇਸੀਆ ਥਾਣਾ ਗੁਰਾਇਆ ਜੋ ਰਾਤ ਅਤੇ ਦਿਨ ਸਮੇ ਚੋਰੀਆ ਦਾਤਰ ਦਿਖਾ ਕੇ ਸੱਟ ਮਾਰਨ ਦਾ ਡਰ ਦੇ ਕੇ ਭੋਲੇ ਭਾਲੇ ਲੋਕਾ ਪਾਸੋ ਖੋਹ ਕਰਦੇ ਹਨ ਜੋ ਅੱਜ ਖੋਹ ਕਰਨ ਦੀ ਨੀਅਤ ਨਾਲ ਮੋਟਰਸਾਇਕਲ ਪਰ ਸਵਾਰ ਹੋ ਕੇ ਢੇਸੀਆ ਕਾਹਨਾ ਤੋ ਪਿੰਡ ਰੁੜਕਾ ਕਲਾ ਸਾਇਡ ਸੜਕ ਪਰ ਘੁੰਮ ਰਹੇ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾ ਇਹ ਕਾਬੂ ਆ ਸਕਦੇ ਹਨ ਜਿਸਤੇ ਏ.ਐਸ.ਆਈ ਅਮਨਦੀਪ ਇੰਚਾਰਜ ਰੁੜਕਾ ਥਾਣਾ ਗੁਰਾਇਆ ਵੱਲੋ ਮੁੱਖਬਾਰ ਖਾਤ ਦੀ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਕਰਕੇ ਮੁੱਕਦਮਾ ਨੰਬਰ 54 ਮਿਤੀ 13.04.2025 ਜੁਰਮ 309(4),303(3),3(5) BNS ਥਾਣਾ ਗੁਰਾਇਆ ਦਰਜ ਰਜਿਸ਼ਟਰ ਕਰਕੇ ਮਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਜੋ ਦੋਰਾਨੇ ਤਫਤੀਸ਼ ਪਿੰਡ ਰੁੜਕਾ ਕਲਾ ਵਿਖੇ ਤੁਰੰਤ ਨਾਕਾ ਲਗਾ ਕੇ ਬੀਤਾ ਮਹੇ ਪੁੱਤਰ ਹਰਮੇਸ ਲਾਲ ਵਾਸੀ ਕਾਹਨਾ ਢੇਸੀਆ ਥਾਣਾ ਗੁਰਾਇਆ ਅਤੇ ਰਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਕਾਹਨਾ ਢੇਸੀਆ ਥਾਣਾ ਗੁਰਾਇਆ ਨੁੰ ਕਾਬੂ ਕਰਕੇ ਇਹਨਾ ਪਾਸੋ ਇਕ ਮੋਟਰ ਸਾਇਕਲ ਮਾਰਕਾ ਪਲਟੀਨਾ ਅਤੇ ਇੱਕ ਦਾਤਰ ਅਤੇ 5 ਮੋਬਾਇਲ ਫੋਨ ਬ੍ਰਮਾਦ ਕੀਤੇ । ਜੋ ਦੋਸ਼ੀਆਨ ਉਕਤਾਨ ਅੱਜ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜੋ ਦੋਸ਼ੀਆਨ ਉਕਤਾਨ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਾਸੋਂ ਥਾਣਾ ਹਜਾ ਦੇ ਏਰੀਆ ਵਿੱਚ ਹੋਈਆ ਹੋਰ ਲੁੱਟ/ਖੋਹ ਦੀਆ ਵਾਰਦਾਤਾ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੇ ਕਿੱਥੇ ਕਿੱਥੇ ਹੋਰ ਵਾਰਦਾਤਾ ਕੀਤੀਆ ਹਨ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
ਇਸੇ ਤਰ੍ਹਾਂ ਮਿਤੀ 13-04-2025 ਨੂੰ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਭਾਸ ਕੁਮਾਰ 125/ਜਲੰਦਰ ਇੰਚਾਰਜ ਧੁਲੇਤਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਨਿਰਮਲ ਕੌਰ ਉਰਫ ਨਿੰਮੋ ਪਤਨੀ ਭਿੰਦਾ ਵਾਸੀ ਪਿੰਡ ਧੁਲੋਤਾ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ 6.30 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਜਿਸ ਤੇ ਏ.ਐਸ.ਆਈ ਸੁਭਾਸ ਕੁਮਾਰ 125/ਜਲੰਦਰ ਇੰਚਾਰਜ ਧੁਲੇਤਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 55 ਮਿਤੀ 13-04-2025 ਅ/ਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਜੋ ਮੁਕੱਦਮਾ ਹਜਾ ਵਿੱਚ ਦੋਸ਼ਣ ਨਿਰਮਲ ਕੌਰ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ਣ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਜੋ ਦੋਸ਼ਣ ਨਿਰਮਲ ਕੌਰ ਉਕਤ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਰਿਨ ਕਿਸ ਪਾਸੋਂ ਲੈ ਕੇ ਆਈ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਣੀ ਸੀ,ਬਾਰੇ ਪਤਾ ਲਗਾਉਣਾ ਜਰੂਰੀ ਹੈ ਅਤੇ ਇਸ ਦੇ ਹੋਰ ਨਸ਼ਾ ਤਸਕਰਾ ਨਾਲ ਲਿੰਕ ਹੋਣ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਹੋਰ ਵੀ ਮੁਕੱਦਮਾ ਦਰਜ ਰਜਿਸਟਰ ਹਨ।





























