ਪੰਜਾਬ
ਪੰਜਾਬ ‘ਚ ਨਸ਼ਾ ਤਸਕਰਾਂ ਨੇ ਵਿਆਹ ਵਾਲੇ ਘਰ ‘ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 200 ਰਾਊਂਡ ਕੀਤੇ ਫਾਇਰ, ਇੱਕ ਮਹਿਲਾ ਜਖਮੀ

ਫਿਰੋਜ਼ਪੁਰ, (PRIIME INDIAN NEWS) :- ਪੰਜਾਬ ਦੇ ਫਿਰੋਜਪੁਰ ਦੇ ਜੀਰਾ ਵਿਧਾਨ ਸਭਾ ਖੇਤਰ ਵਿੱਚ ਨਸ਼ਾ ਤਸਕਰਾਂ ਨੇ ਵਿਆਹ ਵਾਲੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਨ੍ਹਾਂ ਵੱਲੋਂ ਲਗਭਗ 200 ਰਾਊਂਡ ਫਾਇਰ ਕੀਤੇ ਗਏ। ਫਾਇਰਿੰਗ ਦੌਰਾਨ ਇੱਕ ਮਹਿਲਾ ਜਖਮੀ ਹੋ ਗਈ, ਜਿਸਦੇ ਪੇਟ ਵਿਚ 2 ਗੋਲੀਆਂ ਲੱਗੀਆਂ ਹਨ, ਜਿਸਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ। ਫਇਰਿੰਗ ਦੌਰਾਨ ਘਰ ‘ਤੇ ਪਰਿਵਾਰ ਦੇ ਰਿਸ਼ਤੇਦਾਰ ਮੌਜੂਦ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਲੁਕ ਕੇ ਆਪਣੀ ਜਾਨ ਬਚਾਈ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇਸ ਪਰਿਵਾਰ ਦੇ ਲੋਕਾਂ ਨੇ ਨਸ਼ਾ ਤਸਕਰੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਉਹ ਇਲਾਕੇ ਵਿਚ ਸ਼ਰੇਆਮ ਨਸ਼ਾ ਵੇਚਦੇ ਹਨ। ਅੱਜ ਜਦੋਂ ਘਰ ਵਿਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਇਸੇ ਦੌਰਾਨ ਨਸ਼ਾ ਤਸਕਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ।





























