ਦੇਸ਼ਦੁਨੀਆਂਪੰਜਾਬ

ਹੌਲੈਂਡ ‘ਚ ਸਿੱਧੂ ਫੂਡ ਨਾਮ ਦੀ ਕੰਪਨੀ ‘ਚ ਕੰਮ ਕਰਦੇ 2 ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ

ਕੰਪਨੀ ਦੇ ਸਾਰੇ ਵਰਕਰਾਂ ਅਤੇ ਮਾਲਿਕ ਨੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਡੂੰਘੇ ਦੁੱਖ ਦਾ ਕੀਤਾ ਇਜਹਾਰ

ਪੈਰਿਸ, (PRIME INDIAN NEWS) :-  ਹੌਲੈਂਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਫੂਡ ਨਾਮ ਦੀ ਇੰਟਰਨੈਸ਼ਨਲ ਕੰਪਨੀ ਜਿਸਦੀਆਂ ਕਿ ਜਰਮਨੀ, ਹੌਲੈਂਡ, ਸਪੇਨ, ਇੰਗਲੈਂਡ ਅਤੇ ਫਰਾਂਸ ਵਿਖ਼ੇ ਬ੍ਰਾਂਚਾਂ ਹਨ, ਦੀ ਭਾਰ ਢੋਹਣ ਵਾਲੀ ਗੱਡੀ ਹੌਲੈਂਡ ਦੇ ਮਸ਼ਹੂਰ ਸ਼ਹਿਰ ਅਮਸਟਰਡਮ ਤੋਂ ਕਰੀਬਨ 20 ਕਿਲੋਮੀਟਰ ਦੂਰ ਮੋਟਰਵੇਅ ਉੱਪਰ, ਬੀਤੇ ਕੱਲ ਤੜਕੇ ਚਾਰ ਵਜੇ ਫਰਿੱਜਰ ਵਾਲੇ ਕੈਂਟਰ ਨਾਲ ਟਕਰਾਉਣ ਉਪਰੰਤ ਹਾਦਸਾ ਗ੍ਰਸਤ ਹੋ ਗਈ ਹੈ। ਭਾਰ ਢੋਹਣ ਵਾਲੀ ਗੱਡੀ ਜਿਸਨੂੰ ਜਿਲ੍ਹਾ ਹੁਸ਼ਿਆਰਪੁਰ ਦਾ 27 ਸਾਲਾ ਨੌਜੁਆਨ ਪਵਨਜੀਤ ਸਿੰਘ ਚਲਾ ਰਿਹਾ ਸੀ ਅਤੇ ਪੁਨੀਤ ਕੁਮਾਰ ਇਸਦੇ ਨਾਲ ਵਾਲੀ ਅਗਲੀ ਸੀਟ ਤੇ ਬੈਠਾ ਸੀ | ਹਾਦਸਾ ਇਤਨਾ ਜਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਦੋਵੇਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ਤੇ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਦੇ ਚਾਲਕਾਂ ਅਤੇ ਆਸ ਪਾਸ ਦੇ ਗਵਾਹਾਂ ਮੁਤਾਬਿਕ ਇਸ ਦਿੱਲ ਕੰਬਾਊ ਹਾਦਸੇ ਦੌਰਾਨ ਦੋਹੇਂ ਪੰਜਾਬੀ ਨੌਜੁਆਨਾਂ ਦੀ ਮੌਕੇ ਤੇ ਝੁਲਸਣ ਕਾਰਨ ਮੌਤ ਹੋ ਗਈ ਜਦਕਿ ਕੈਂਟਰ ਦਾ ਡਰਾਈਵਰ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸਿੱਧੂ ਫੂਡ ਕੰਪਨੀ ਦੇ ਮਾਲਿਕ ਸਮੇਤ, ਇਨ੍ਹਾਂ ਦੋਹਾਂ ਨਾਲ ਕੰਮ ਕਰਦੇ ਹਰੇਕ ਵਰਕਰ ਨੇ ਇਨ੍ਹਾਂ ਦੋਹਾਂ ਦੀ ਮੌਤ ਉੱਪਰ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਹੁਣ ਅਸੀਂ ਸਾਰੇ ਜਣੇ ਰਲ ਮਿਲ ਕੇ ਇਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਧਾਰਮਿਕ ਮਰਿਆਦਾ ਨਿਭਾਉਂਦੇ ਹੋਏ ਇਨ੍ਹਾਂ ਦੀਆਂ ਅਸਥੀਆਂ ਇਨ੍ਹਾਂ ਦੇ ਘਰਾਂ ਤੱਕ ਪਹੁੰਚਵਾਂਗੇ, ਤਾਂ ਕਿ ਇਨ੍ਹਾਂ ਦਾ ਕਿਰਿਆ ਕਰਮ ਘਰਦਿਆਂ ਦੇ ਰਾਹੀਂ ਹੋ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੋਵੇਂ ਪੰਜਾਬੀ ਨੌਜੁਆਨ ਕੰਪਨੀ ਦੇ ਵਰਕ ਪਰਮਿਟ ਉੱਪਰ ਸਿਰਫ ਢਾਈ ਕੁ ਸਾਲ ਪਹਿਲਾਂ ਹੀ ਹੌਲੈਂਡ ਆਏ ਸਨ।

Related Articles

Leave a Reply

Your email address will not be published. Required fields are marked *

Back to top button