ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵਲੋਂ ਸੂਬੇ ਦੇ ਸੱਤ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈਪੀਐਸ ਡਾਕਟਰ ਜੋਤੀ ਯਾਦਵ ਨੂੰ ਖੰਨਾ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈਪੀਐਸ ਗੁਰਮੀਤ ਸਿੰਘ ਚੌਹਾਨ ਨੂੰ ਐਸਐਸਪੀ ਫ਼ਿਰੋਜ਼ਪੁਰ ਅਤੇ ਸੌਮਿਆ ਮਿਸ਼ਰਾ ਨੂੰ ਏਆਈਜੀ ਪਰਸੋਨਲ-2 ਲਾਇਆ ਗਿਆ ਹੈ।

ਇਸੇ ਤਰ੍ਹਾਂ ਅਖਿਲ ਚੌਧਰੀ ਨੂੰ ਮੁਕਤਸਰ ਸਾਹਿਬ ਦਾ ਐਸ.ਐਸ.ਪੀ. ਲਗਾਇਆ ਗਿਆ ਹੈ। ਆਈਪੀਐਸ ਸੰਦੀਪ ਕੁਮਾਰ ਮਲਿਕ ਨੂੰ ਬਰਨਾਲਾ ਦੀ ਥਾਂ ਹੁਣ ਉਨ੍ਹਾਂ ਨੂੰ ਐਸਐਸਪੀ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ ਜਦਕਿ ਮੁਹੰਮਦ ਸਰਫ਼ਜ਼ ਨੂੰ ਐਸਐਸਪੀ ਬਰਨਾਲਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਅੰਕੁਰ ਗੁਪਤਾ ਨੂੰ ਐਸਐਸਪੀ ਲੁਧਿਆਣਾ, ਸ਼ੁਭਮ ਅਗਰਵਾਲ ਐਸਐਸਪੀ ਫਤਹਿਗੜ੍ਹ ਸਾਹਿਬ, ਮਨਿੰਦਰ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਆਈਪੀਐਸ ਆਦਿਤਿਆ ਨੂੰ ਐਸਐਸਪੀ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ੁਧਾਂਸ਼ੂ ਸ੍ਰੀਵਾਸਤਵ ਨੂੰ ਏਡੀਜੀਪੀ ਸੁਰੱਖਿਆ, ਧਨਪ੍ਰੀਤ ਕੌਰ ਨੂੰ ਪੁਲਿਸ ਕਮਿਸ਼ਨਰ ਜਲੰਧਰ, ਜਗਦਲੇ ਨੀਲਾਂਬਰੀ ਵਿਜੇ ਨੂੰ ਡੀਆਈਜੀ ਲੁਧਿਆਣਾ ਰੇਂਜ, ਸਵਪਨ ਸ਼ਰਮਾ ਡੀਆਈਜੀ ਫ਼ਿਰੋਜ਼ਪੁਰ ਰੇਂਜ, ਸੁਰਿੰਦਰ ਲਾਂਬਾ ਏਆਈਜੀ ਪਰਸੋਨਲ-1, ਚਰਨਜੀਤ ਸਿੰਘ ਏਆਈਜੀ ਇੰਟੈਲੀਜੈਂਸ, ਦਾਇਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਏਆਈਜੀ ਇੰਟੈਲੀਜੈਂਸ, ਰਵਜੋਤ ਗਰੇਵਾਲ ਏਆਈਜੀ ਟੈਕਨੀਕਲ ਸਰਵਿਸਿਜ਼, ਨਵਨੀਤ ਸਿੰਘ ਬੈਂਸ ਏਆਈਜੀ ਕਰਾਈਮ, ਅਸ਼ਵਨੀ ਗੋਟਿਆਲ ਏਆਈਜੀ ਐਚਆਰਡੀ ਅਤੇ ਰਣਧੀਰ ਕੁਮਾਰ ਨੂੰ ਗੋਵਰ ਏਡੀਸੀ ਨਿਯੁਕਤ ਕੀਤਾ ਗਿਆ ਹੈ।





























