
ਜਲੰਧਰ, ਐਚ ਐਸ ਚਾਵਲਾ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ, ਸੈਨਾ ਮੈਡਲ (ਬਹਾਦਰੀ) ਨੂੰ ਅੱਜ ਜਲੰਧਰ ਛਾਉਣੀ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਇਸ ਬਹਾਦਰ ਵਿਅਕਤੀ ਨੂੰ 1998 ਵਿੱਚ 19ਵੀਂ ਬਟਾਲੀਅਨ ਬ੍ਰਿਗੇਡ ਆਫ ਗਾਰਡਜ਼ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਵਜੋਂ ਭਾਰਤੀ ਫੋਜ ਵਿੱਚ ਭਰਤੀ ਕੀਤਾ ਗਿਆ ਸੀ। ਉਹ 14 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ 2012 ਵਿੱਚ ਸੇਵਾ ਮੁਕਤ ਹੋਏ ਸਨ। ਉਨ੍ਹਾਂ ਨੇ LLB ਅਤੇ MBA ਵੀ ਪੂਰਾ ਕੀਤਾ ਅਤੇ ਸਿਵਲ ਨੌਕਰੀ ਕੀਤੀ,ਹਾਲਾਂਕਿ, ਉਨਾ ਨੇ ਹਥਿਆਰਬੰਦ ਬਲਾਂ ਵਿੱਚ ਵਾਪਸ ਜਾਣ ਤੇ ਜ਼ੋਰ ਦਿੱਤਾ ਅਤੇ 160 ਟੈਰੀਟੋਰੀਅਲ ਆਰਮੀ ਯੂਨਿਟ ਵਿੱਚ ਸ਼ਾਮਲ ਹੋ ਗਏ ਜਦੋਂ ਜ਼ਿੰਦਗੀ ਨੇ ਇੱਕ ਦੁਖਦਾਈ ਮੋੜ ਲਿਆ।
22 ਨਵੰਬਰ, 2015 ਨੂੰ ਕੁਪਵਾੜਾ ਸੈਕਟਰ ਵਿੱਚ ਇੱਕ ਭਿਆਨਕ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਇੱਕ ਗੋਲੀ ਉਨ੍ਹਾਂ ਦੇ ਹੇਠਲੇ ਜਬਾੜੇ ਵਿੱਚ ਵਿੰਨ ਗਈ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪਾਰਟੀ ਤੋਂ ਗੋਲੀਬਾਰੀ ਕਰਨ ਵਾਲੇ ਅੱਤਵਾਦੀ ਨੂੰ ਮਾਰ ਦਿੱਤਾ ਅਤੇ ਆਪਣੇ ਤਿੰਨ ਸਾਥੀਆਂ ਦੀ ਜਾਨ ਬਚਾਈ। ਉਨ੍ਹਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਵਚਨ ਬਧਤਾ ਲਈ ਸੈਨਾ ਮੈਡਲ ਬਹਾਦਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਲੈਫਟੀਨੈਂਟ ਕਰਨਲ ਕੇ.ਐਸ. ਨੱਤ,ਐਸ.ਐਮ.ਦੀ ਦੇਹ ਦਾ ਦੀਪਨਗਰ ਸ਼ਮਸ਼ਾਨਘਾਟ,ਜਲੰਧਰ ਛਾਉਣੀ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ।





























