
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਜਾਇਦਾਦ ਇਕੱਠੀ ਕਰਨ ਵਾਲਿਆਂ ਵਿਰੁੱਧ 68-ਐਂਡ ਐਨ.ਡੀ.ਪੀ.ਐਸ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਹੈ। ਅਜਿਹੀਆਂ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇਸ ਦ੍ਰਿੜ ਰੁਖ ਕਾਰਨ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ CP ਜਲੰਧਰ ਸ਼੍ਰੀ ਸਵਪਨ ਸ਼ਰਮਾ IPS ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕੁੱਲ 05 ਕੇਸ ਤਿਆਰ ਕਰਕੇ ਸਮਰੱਥ ਅਥਾਰਟੀ ਨੂੰ ਸੌਂਪੇ ਹਨ, ਜਿਨ੍ਹਾਂ ਵਿੱਚ 1,41,63,007 ਰੁਪਏ ਦੀ ਜਾਇਦਾਦ ਹੈ। ਇਹਨਾਂ ਵਿੱਚੋਂ 02 ਕੇਸ, ਸੰਪਤੀ ਦਾ ਮੁੱਲ 58,19,107/- ਰੁਪਏ ਦੀ ਹੈ, ਜਿਸ ਵਿੱਚ ਸਮਰੱਥ ਅਥਾਰਿਟੀ ਦੁਆਰਾ ਮੰਨਜ਼ੂਰੀ ਦਿੱਤੀ ਗਈ ਹੈ ਤੇ ਇਸ ਸਬੰਧ ਵਿੱਚ ਆਦੇਸ਼ ਵੀ ਪ੍ਰਾਪਤ ਹੋ ਚੁੱਕੇ ਹਨ। ਬਾਕੀ ਦੇ 03 ਕੇਸ ਸਮੱਰਥ ਅਥਾਰਟੀ ਪਾਸ ਭੇਜੇ ਗਏ ਹਨ ਅਤੇ ਮੰਨਜ਼ੂਰੀ ਮਿਲਣੀ ਬਾਕੀ ਹੈ, ਇੱਕ ਵਾਰ ਮੰਨਜ਼ੂਰੀ ਮਿਲਣ ਤੋਂ ਬਾਅਦ, 83,43,900/- ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ।
ਇਸ ਤੋਂ ਇਲਾਵਾ, 02 ਕੇਸ ਇਸ ਸਮੇਂ ਤਿਆਰੀ ਅਧੀਨ ਹਨ, ਜਿਨ੍ਹਾਂ ਦੀ ਕੁੱਲ ਸੰਪਤੀ ਮੁੱਲ 1,00,000/- ਰੁਪਏ ਹੈ। CP ਸਵਪਨ ਸ਼ਰਮਾ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਜਾਇਜ਼ ਜਾਇਦਾਦ ਇਕੱਠੀ ਕਰਨ ਦਾ ਮੁਕਾਬਲਾ ਕਰਨ ਲਈ ਹਰ ਸਮੇਂ ਤਿਆਰ ਹੈ, ਅਤੇ ਨਿਆਂ ਅਤੇ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਲੋੜੀਂਦੀ ਕਾਰਵਾਈ ਜਾਰੀ ਰੱਖੇਗੀ।
















