ਗੁਰਦੁਆਰਾ ਮਾਈਆਂ ਵਿਖੇ ਚੱਲ ਰਹੇ ਪਰਿਵਾਰਵਾਦ ਨੂੰ ਕੀਤਾ ਜਾਵੇ ਖਤਮ, ਇਲਾਕੇ ਦੇ ਸਾਰੇ ਸਿੱਖ ਪਰਿਵਾਰਾਂ ਨੂੰ ਨਾਲ ਲੈ ਕੇ ਨਿਰਪੱਖ ਅਤੇ ਪਾਰਦਰਸ਼ੀ ਤੌਰ ਤੇ ਹੋਣੀ ਚਾਹੀਦੀ ਹੈ ਪ੍ਰਧਾਨਗੀ ਦੀ ਚੋਣ – ਅੰਮ੍ਰਿਤਪਾਲ ਸਿੰਘ ਆਨੰਦ/ਹਰਪ੍ਰੀਤ ਸਿੰਘ ਭਸੀਨ

ਕਿਹਾ – ਪਿਛਲੇ ਕਈ ਸਾਲਾਂ ਤੋਂ ਜਲੰਧਰ ਛਾਉਣੀ ਵਿਖੇ ਕੀਰਤਨ ਦਰਬਾਰ ਕਰਵਾ ਰਹੀ ਸ਼੍ਰੀ ਗੁਰੂ ਰਾਮਦਾਸ ਸੇਵਕ ਸਭਾ ਦਾ ਵੀ ਪੂਰਾ ਹਿਸਾਬ ਕਿਤਾਬ ਕੀਤਾ ਜਾਵੇ ਜਨਤਕ
ਜਲੰਧਰ ਛਾਉਣੀ, ਐਚ ਐਸ ਚਾਵਲਾ। ਗੁਰਦੁਆਰਾ ਮਾਈਆਂ, ਜਲੰਧਰ ਛਾਉਣੀ ਵਿਖੇ ਚੱਲ ਰਹੇ ਪਰਿਵਾਰਵਾਦ ਨੂੰ ਖਤਮ ਕੀਤਾ ਜਾਵੇ ਅਤੇ ਪ੍ਰਧਾਨਗੀ ਦੀ ਚੋਣ ਇਲਾਕੇ ਦੇ ਸਾਰੇ ਸਿੱਖ ਪਰਿਵਾਰਾਂ ਨੂੰ ਨਾਲ ਲੈ ਕੇ ਨਿਰਪੱਖ ਅਤੇ ਪਾਰਦਰਸ਼ੀ ਤੌਰ ਤੇ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਪਿਛਲੇ ਕਈ ਸਾਲਾਂ ਤੋਂ ਜਲੰਧਰ ਛਾਉਣੀ ਵਿਖੇ ਕੀਰਤਨ ਦਰਬਾਰ ਕਰਵਾ ਰਹੀ ਸ਼੍ਰੀ ਗੁਰੂ ਰਾਮਦਾਸ ਸੇਵਕ ਸਭਾ ਦਾ ਵੀ ਪੂਰਾ ਹਿਸਾਬ ਕਿਤਾਬ ਜਨਤਕ ਕੀਤਾ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਛਾਉਣੀ ਦੇ ਵਸਨੀਕ ਅਤੇ ਸਮਾਜ ਸੇਵਕ ਅੰਮ੍ਰਿਤਪਾਲ ਸਿੰਘ ਆਨੰਦ ਅਤੇ ਹਰਪ੍ਰੀਤ ਸਿੰਘ ਭਸੀਨ ਨੇ ਕੀਤਾ।

ਉਹਨਾਂ ਕਿਹਾ ਕਿ ਗੁਰਦੁਆਰਾ ਮਾਈਆਂ, ਜਲੰਧਰ ਛਾਉਣੀ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜ ਅਤੇ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਗੁਰੂ ਰਾਮਦਾਸ ਸੇਵਕ ਸਭਾ ਜਲੰਧਰ ਛਾਉਣੀ ਵਲੋਂ ਕਰਵਾਏ ਜਾ ਰਹੇ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦੇ ਆ ਰਹੇ ਹਨ ਅਤੇ ਸੰਗਤ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਵਲੋਂ ਦਿੱਤੇ ਗਏ ਸਹਿਯੋਗ/ਭੇਟਾ ਦਾ ਸਹੀ ਉਪਯੋਗ ਹੋ ਰਿਹਾ ਹੈ ਜਾਂ ਨਹੀਂ, ਇਸ ਕਰਕੇ ਜਲਦ ਤੋਂ ਜਲਦ ਗੁਰਦੁਆਰਾ ਮਾਈਆਂ, ਜਲੰਧਰ ਛਾਉਣੀ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਕ ਸਭਾ ਜਲੰਧਰ ਛਾਉਣੀ ਵਲੋਂ ਪੂਰਾ ਹਿਸਾਬ ਕਿਤਾਬ ਜਨਤਕ ਕੀਤਾ ਜਾਵੇ।
ਜਦੋਂ ਇਸ ਸਬੰਧੀ ਗੁਰਦੁਆਰਾ ਮਾਈਆਂ ਦੇ ਪ੍ਰਧਾਨ ਸ. ਜਸਪਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ No Comments. ਦੂਜੇ ਪਾਸੇ ਜਦੋਂ ਸ਼੍ਰੀ ਗੁਰੂ ਰਾਮਦਾਸ ਸੇਵਕ ਸਭਾ ਦੇ ਪ੍ਰਧਾਨ ਅਰਵਿੰਦਰ ਸਿੰਘ ਕਾਲਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਨ੍ਹਾਂ ਕੋਲ ਸਾਰਾ ਹਿਸਾਬ ਕਿਤਾਬ ਤਿਆਰ ਪਿਆ ਹੈ, ਜਿਸਨੂੰ ਸਭਾ ਦੇ ਮੈਂਬਰ ਜਦੋਂ ਮਰਜੀ ਦੇਖ ਸਕਦੇ ਹਨ।





























