
ਜਲੰਧਰ, ਐਚ ਐਸ ਚਾਵਲਾ। ਸਥਾਨਕ ਜਿਮਖਾਨਾ ਕਲੱਬ ਵਿਖੇ ਅੱਜ ਸਿਖਿਆ ਤੇ ਖੇਡ ਖੇਤਰ ‘ਚ “ਬਾਬਾ ਬੋਹੜ ” ਵਜੋਂ ਜਾਣੇ ਜਾਂਦੇ ਪ੍ਰਿੰਸੀਪਲ ਭਜਨ ਸਿੰਘ ਮੰਡੇਰ ਵਲੋਂ ਸਹਿਤ ਦੇ ਖੇਤਰ ਵਿਚ ਪਹਿਲ ਕਦਮੀ ਕਰਦਿਆਂ ਆਪਦੀ ਰਚਿਤ ਪਲੇਠਾ ਤ੍ਰਿਵੈਣੀ ਕਾਵਿ-ਸੰਗ੍ਰਹਿ ( “ਉਡੀਕਾਂ “/ ਸੁੰਦਰਤਾ”/”ਸੰਯੋਗ-ਵਿਯੋਗ”) ਦੀ ਘੰਢ ਚੁਕਾਈ ਕੀਤੀ ਗਈ।
ਇਸ ਤ੍ਰਿਵੈਣੀ ਕਾਵਿ ਸੰਗ੍ਰਹਿ ਦੀ ਘੁੰਢ ਚੁਕਾਈ ਲਾਇਲਪੁਰ ਖਾਲਸਾ ਕਾਲਜ ( ਲੜਕੇ) ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ , ਹਿੰਦੀ ਵਿਭਾਗ (ਲੜਕੀਆਂ) ਦੇ ਮੁੱਖੀ ਡਾ.ਸਰਬਜੀਤ ਕੌਰ ਰਾਏ ਵਲੋਂ ਲੇਖਕ ਭਜਨ ਸਿੰਘ ਮੰਡੇਰ , ਸਪੁੱਤਰ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਸਟੇਜ ਸੰਚਾਲਕ ਤੇ ਵਿਸ਼ਲੇਸ਼ਕ ਅਮਰਿੰਦਰ ਜੀਤ ਸਿੰਘ ਸਿੱਧੂ, ਸੁਪਤਨੀ ਪ੍ਰਕਾਸ਼ ਕੌਰ, ਨੂੰਹ ਰਾਣੀ ਜਸਦੀਪ ਕੌਰ, ਭੁਪਿੰਦਰ ਸਿੰਘ ਖਾਲਸਾ, ਪਰਿਵਾਰਕ ਮੈਂਬਰਾਂ ਤੇ ਨਾਮਵਰ ਸਖਸ਼ੀਅਤਾਂ ਵੱਲੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਮੰਡੇਰ ਵਲੋਂ ਰਚਿਤ ਇਸ ਤ੍ਰਿਵੈਣੀ ਕਾਵਿ ਸੰਗ੍ਰਹਿ ( ਉਡੀਕਾਂ/ ਸੰਯੋਗ- ਵਿਯੋਗ/ਸੁੰਦਰਤਾ) ਦੀਆਂ ਕਵਿਤਾਵਾਂ ਮਨੁੱਖੀ ਜੀਵਨ, ਕੁਦਰਤੀ ਵਾਤਾਵਰਣ, ਹਾਲਾਤਾਂ, ਰੀਤੀ ਰਿਵਾਜਾਂ, ਮੌਸਮੀ ਰੁੱਤਾਂ, ਵਿਵਹਾਰਿਕ ਗੁਣਾਂ, ਭਾਵਨਾਤਮਕ ਖਿਆਲਾਂ, ਉਦਾਸੀਨਤਾ, ਇਕੱਲਤਾ, ਸਦਮੇ, ਮੋਤ ਦੇ ਡਰ, ਵਿਰਹੋਂ, ਬੇਰੁਜ਼ਗਾਰੀ, ਸੋਸਣਬਾਜੀ, ਵਿਤਕਰੇ, ਉਚ-ਨੀਚ, ਹੀਣਤਾ ਜਿਹੀਆਂ ਸਮਾਜਿਕ ਕੁਰੀਤੀਆਂ ਆਦਿ ਹਾਲਾਤਾਂ ਦਾ ਵਰਣਨ ਕਰਦਿਆਂ ਸਮਾਜ ਦੀ ਹਰ ਪੀੜ੍ਹੀ ਤੇ ਵਰਗ ਦੇ ਦਿਲ ਦੀ ਗੱਲ ਜ਼ੁਬਾਨ ਤੇ ਸਰਲਤਾ ਨਾਲ ਸਪਸ਼ਟਤਾ ਨਾਲ ਲਿਆਉਂਦੀਆਂ ਜਾਪਦੀਆਂ ਹਨ।
ਸਮੂਹ ਪ੍ਰੋਗਰਾਮ ਨੂੰ ਲੜੀਬੱਧ ਕਰ ਫੁੱਲਾਂ ਦੇ ਹਾਰ ਵਾਂਗ ਪਰੋ ਚਲਾਉਣ ਦੀ ਅਹਿਮ ਭੂਮਿਕਾ ਨਿਭਾਉਂਦੇ ਮੰਡੇਰ ਪ੍ਰੀਵਾਰ ਵਲੋਂ ਆਏ ਮੁੱਖ ਬੁਲਾਰੇ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ (ਪ੍ਰਧਾਨ – ਸਾਹਿਤ ਕਲਾ ਕੇਂਦਰ ) , ਵਿਸ਼ੇਸ਼ ਬੁਲਾਰੇ ਪ੍ਰੋਫੈਸਰ ਡਾ. ਸਰਬਜੀਤ ਕੌਰ ਰਾਏ ਤੇ ਸਹਿਤ ਨਾਲ ਮੋਹ ਰੱਖਦੀਆਂ ਉਘੀਆਂ ਸਖਸ਼ੀਅਤਾਂ ਨੂੰ ਰਸਮੀ ਜੀ ਆਇਆਂ ਆਖਿਆ ਗਿਆ। ਜਿਸ ਮਗਰੋਂ ਸਿਖਿਆ ਖੇਤਰ ਨਾਲ ਜੁੜੇ ਉਘੇ ਸਮਾਜ ਸੇਵੀ ਸੇਵਾ ਮੁਕਤ ਲੈਕਚਰਾਰ ਭੁਪਿੰਦਰ ਸਿੰਘ ਖਾਲਸਾ ਵਲੋਂ ਘੁੰਢ ਚੁਕਾਈ ਦੀ ਰਸਮ ਸਿਰਕਤ ਕਰਦਿਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਕਾਵਿ ਰਚਨਾਵਾਂ ਲਈ ਸ਼ਲਾਘਾ ਕੀਤੀ ਗਈ।
ਸਟੇਜ ਸੰਚਾਲਕ ਸਿੱਧੂ ਵਲੋਂ ਪ੍ਰਿੰਸੀਪਲ ਮੰਡੇਰ ਜੀ ਵਲੋਂ ਰਚਿਤ ਤ੍ਰਿਵੈਣੀ ਕਾਵਿ ਸੰਗ੍ਰਹਿ ਤੇ ਪੰਛੀ ਝਾਤ ਮਰਵਾਈ ਗਈ ।ਇਸ ਮੌਕੇ ਵਿਸ਼ੇਸ਼ ਬੁਲਾਰੇ ਡਾਕਟਰ ਸਰਬਜੀਤ ਰਾਏ ਵਲੋਂ ਲੇਖਕ ਦੀ ਸੰਯੋਗ ਵਿਯੋਗ ਕਿਤਾਬ ਦਾ ਵਿਸ਼ਲੇਸ਼ਣ ਕਰਦਿਆਂ ਜ਼ਿੰਦਗੀ ਦੇ ਉਤਰਾ ਚੜ੍ਹਾ ਨੂੰ ਸਰਲਤਾ ਨਾਲ ਕੀਤੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਜ਼ਿੰਦਗੀ ਜਿਊਣ ਲਈ ਲਿਖ ਦਰਸਾਏ ਢੰਗ ਤਰੀਕਿਆਂ ਬਾਰੇ ਲੇਖਕ ਦੀ ਸਮਾਜਿਕ ਤਰਾਸਦੀ ਬਾਰੇ ਸੰਵੇਦਨਾ ਚੱਲਕਣ ਤੇ ਰਾਹ ਦਰਸਾਉਣ ਦਾ ਜਿਕਰ ਕੀਤਾ ਗਿਆ।
ਸਮਾਰੋਹ ਦੇ ਮੁੱਖ ਬੁਲਾਰੇ ਪ੍ਰੋਫੈਸਰ ਬੁੱਟਰ ਵਲੋਂ ਲੇਖਕ ਵਲੋਂ ਸਮਾਜਿਕ ਕੁਰੀਤੀਆਂ, ਵਧ ਰਹੀ ਨਸ਼ਿਆਂ ਦੀ ਵਰਤੋਂ, ਫੌਕੀ ਸੋਹਰਤ ਲਈ ਹੋ ਰਹੀਆਂ ਲੜਾਈਆਂ, ਗੈਗਵਾਦ, ਯੂਕਰੇਨ ਦੀ ਲੜਾਈ, ਕਿਸਾਨ – ਮਜ਼ਦੂਰ ਅੰਦੋਲਨ, ਬੇਰੁਜ਼ਗਾਰੀ ਦੇ ਮੁਦਿਆਂ ਵਾਲੀ ਲੇਖਣੀ ਵਿਚੋਂ ਝਲਕਦੇ ਦਰਦ ਦਾ ਜਿਕਰ ਕਰਦਿਆਂ ਜਵਾਨੀ ਤੇ ਕੁਦਰਤ ਦੇ ਵਾਤਾਵਰਨ ਬਾਰੇ ਸਭਾਵਿਕ ਬੋਲਾਂ ਨਾਲ ਹੀ ਡੂੰਘੀਆਂ ਗੱਲਾਂ ਸਮਝਾਉਣ ਦੀ ਕਲਾ ਦੀ ਭਰਭੂਰ ਸ਼ਲਾਘਾ ਕਰਦਿਆਂ ਪੰਜਾਬੀ ਸਾਹਿਤ ਦੇ ਖੇਤਰ ਲਈ ਵੱਡਮੁੱਲਾ ਯੋਗਦਾਨ ਦਸਿਆ। ਉਨ੍ਹਾਂ ਵਲੋਂ ਸਮਾਜਿਕ ਪ੍ਰਗਤੀ ਲਈ ਅਜਿਹੇ ਸਾਰਥਿਕ ਲੇਖਕਾਂ ਦਾ ਹੋਣਾ ਸਮੇਂ ਦੀ ਲੋੜ ਦਸਿਆ।
ਆਪ ਦੀਆਂ ਕਿਤਾਬਾਂ ਦੀ ਘੁੰਢ ਚੁਕਾਈ ਸਮਾਰੋਹ ਵਿਚ ਸ਼ਿਰਕਤ ਕਰਨ ਪੁੱਜੇ ਹਰ ਨਾਮਵਰ ਸ਼ਖ਼ਸੀਅਤ ਦਾ ਧੰਨਵਾਦ ਲੇਖਕ ਪ੍ਰਿੰਸੀਪਲ ਭਜਨ ਸਿੰਘ ਮੰਡੇਰ ਵਲੋਂ ਆਪਦੇ ਜੀਵਨ ਦੇ ਵੱਲਵੱਲਿਆਂ ਦੀ ਸਾਝ ਪਾਉਂਦਿਆਂ ਧੰਨਵਾਦ ਕੀਤਾ ਗਿਆ। ਇਸ ਸਮਾਰੋਹ ਨੂੰ ਚਾਰ ਚੰਨ੍ਰ ਲਾਉਣ ਵਾਲੀਆਂ ਸਖਸ਼ੀਅਤਾਂ ਵਜੋਂ, ਪ੍ਰੋਫੈਸਰ ਚਰਨਜੀਤ ਸਿੰਘ ਮੰਡੇਰ, ਜਸਦੀਪ ਕੌਰ ਮੰਡੇਰ, ਰਣਬੀਰ ਸਿੰਘ ਰਾਣਾ ਮੰਡੇਰ, ਲਖਬੀਰ ਸਿੰਘ ਲਾਲੀ ਘੁੰਮਣ , ਗੁਰਸ਼ਰਨ ਕੌਰ, ਮਿਹਰਬਾਨ ਸਿੰਘ ਸੰਘਾ, ਇੰਜ. ਸੀਤਲ ਸਿੰਘ ਸੰਘਾ, ਮਨੋਹਰ ਸਿੰਘ ਖਹਿਰਾ, ਜੋਗਾ ਸਿੰਘ ਡਾਕਟਰ, ਜਤਿੰਦਰ ਸਿੰਘ ਸਾਬੀ, ਡਾਕਟਰ ਬਲਜੀਤ ਕੌਰ, ਓਲੰਪੀਅਨ ਸੰਜੀਵ ਕੁਮਾਰ ਡਾਂਗ, ਕੁਲਬੀਰ ਸਿੰਘ ਸੈਣੀ, ਗਨਦੀਪ ਸਿੰਘ ਕਪੂਰ ਤੇ ਹੋਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।





























