ਜਲੰਧਰ, ਐਚ ਐਸ ਚਾਵਲਾ। ਹਲਕਾ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬੀਬਾ ਰਾਜਵਿੰਦਰ ਕੌਰ ਥਿਆੜਾ ਜੀ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਜਲੰਧਰ ਗੜਾ ਦੇ ਦਯਾਨੰਦ ਚੌਂਕ ਤੋਂ ਜਲੰਧਰ ਕੈਂਟ ਨੂੰ ਜਾਂਦੀ ਰੋਡ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਮਾਰਕੀਟ ਦੇ ਲੋਕਾਂ ਨੇ ਬੀਬਾ ਥਿਆੜਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਭਾਸ਼ ਭਗਤ ਜੀ ਚੇਅਰਮੈਨ ਮਾਰਕੀਟ ਕਮੇਟੀ ਕੈਂਟ, ਕੌਂਸਲਰ ਮਿੰਟੂ ਜਨੇਜਾ ਜੀ, ਰਮੇਸ਼ ਭਗਤ ਵਾਰਡ ਸੈਕਟਰੀ, ਬਲਜੀਤ ਸਿੰਘ ਪੋਪੀ ਅਸ਼ੋਕ ਆਰੀਆ, ਰਜਿੰਦਰ ਮਹਿੰਦਰੂ ਆਦਿ ਮੌਜੂਦ ਸਨ।





























