
ਜਲੰਧਰ, ਐਚ ਐਸ ਚਾਵਲਾ। ਕੰਟਰੋਲਰ ਜਨਰਲ ਆਫ਼ ਡਿਫੈਂਸ ਅਕਾਉਂਟਸ, ਦਿੱਲੀ ਛਾਉਣੀ ਦੀਆਂ ਹਦਾਇਤਾਂ ਅਨੁਸਾਰ, ਸਪਰਸ਼ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੀ ਪਛਾਣ ਅਤੇ ਹੱਲ ਲਈ ਜਲੰਧਰ ਵਿਖੇ ਪ੍ਰਿੰਸੀਪਲ ਕੰਟਰੋਲਰ ਆਫ਼ ਡਿਫੈਂਸ ਅਕਾਉਂਟਸ (ਆਰਮੀ), ਚੰਡੀਗੜ੍ਹ ਵੱਲੋਂ “ਸਪਰਸ਼ ਆਊਟਰੀਚ ਪ੍ਰੋਗਰਾਮ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 14/11/2024 (ਵੀਰਵਾਰ) ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4:00 ਵਜੇ ਤੱਕ ਵਜਰਾ ਸੈਨਿਕ ਇੰਸਟੀਚਿਊਟ ਦੁਸਹਿਰਾ ਗਰਾਊਂਡ ਦੇ ਪਿੱਛੇ ਜਲੰਧਰ ਛਾਉਣੀ ਵਿਖੇ ਕਰਵਾਇਆ ਜਾਵੇਗਾ।
ਡਿਫੈਂਸ ਪੈਨਸ਼ਨਰ ਕਿਰਪਾ ਕਰਕੇ ਪੈਨਸ਼ਨ ਬੁੱਕ, ਡਿਸਚਾਰਜ ਬੁੱਕ, ਆਈ ਕਾਰਡ, ਬੈਂਕ ਪਾਸ ਬੁੱਕ, ਪੀ.ਪੀ.ਓ., ਆਧਾਰ ਕਾਰਡ, ਆਧਾਰ/ਸਪਰਸ਼ ਨਾਲ ਲਿੰਕ ਕੀਤਾ ਮੋਬਾਈਲ, ਆਪਣੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਅਤੇ ਸਾਲਾਨਾ ਜੀਵਨ ਪਛਾਣ ਦੇ ਨਿਪਟਾਰੇ ਲਈ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਅਤੇ ਆਪਣੇ ਨਾਲ ਲਿਆਉਣਾ ਯਕੀਨੀ ਬਣਾਓ। ਤੁਹਾਡੇ ਨਾਲ ਸ਼ਿਕਾਇਤ ਨਾਲ ਸਬੰਧਤ ਹੋਰ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਵੀ ਨਾਲ ਲੈ ਕੇ ਆਓ ।





























