
ਪੈਰਿਸ, (PRIME INDIAN NEWS) :- ਪੈਰਿਸ ਤੋਂ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫ਼ੌਜੀ ਹਮਲਾ ਕਰਵਾ ਕੇ ਜ਼ੋ ਬਜਰ ਗਲਤੀ ਕੀਤੀ ਸੀ ਉਸੇ ਦਾ ਸ਼ਰਾਪ ਹੈ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਜੋ ਨਤੀਜੇ ਆ ਰਹੇ ਹਨ, ਉਹ ਕਾਂਗਰਸ ਦੇ ਹੱਕ ਵਿੱਚ ਨਹੀਂ ਆਉਣਗੇ।
ਕਿਉਂਕਿ ਇਸ ਪਾਰਟੀ ਨੇ ਜੂਨ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਜੋ ਜੁਲਮ ਨਿਹੱਥੀ ਸੰਗਤ ਤੇ ਕੀਤਾ ਸੀ ਉਹ ਨਾ ਭੁੱਲਣਯੋਗ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕਰ ਦਿੱਤਾ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਬਹੁਤ ਨੁਕਸਾਨ ਪੁੱਜਾ ਸੀ। ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਬਿਨਾਂ ਕਸੂਰੋਂ ਮਾਰੀ ਗਈ ਸੰਗਤ ਦੀਆਂ ਆਤਮਾਵਾਂ ਕਦੇ ਵੀ ਇਸ ਪਾਰਟੀ ਨੂੰ ਮੁਆਫ ਕਰਨਗੀਆਂ। ਹੁਣ ਰੱਬ ਸਬੱਬੀ ਨਤੀਜੇ ਵੀ ਉਸ ਤਰੀਕ ਨੂੰ ਹੀ ਆ ਰਹੇ ਹਨ, ਜਿਹੜੀ ਤਰੀਕ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਨਾ ਹੀ ਉਸ ਵੇਲੇ ਦੀ ਹਮਲਾਵਰ ਸਰਕਾਰ ਨੂੰ ਮੁਆਫ ਕਰ ਸਕਦੀ ਹੈ।





























