
ਜਲੰਧਰ, ਐਚ ਐਸ ਚਾਵਲਾ। ਚੋਣ ਕਮਿਸ਼ਨ ਵਲੋਂ 5 ਜ਼ਿਲ੍ਹਿਆਂ ਦੇ ਨਵੇਂ SSP’s ਤਾਇਨਾਤ ਕੀਤੇ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੰਕੁਰ ਗੁਪਤਾ ਨੂੰ SSP ਜਲੰਧਰ , ਸਿਮਰਤ ਕੌਰ ਨੂੰ SSP ਮਲੇਰਕੋਟਲਾ, ਸੁਹੇਲ ਕਾਸਿਮ ਮੀਰ ਨੂੰ SSP ਪਠਾਨਕੋਟ, ਦੀਪਕ ਪਰੀਤ ਨੂੰ SSP ਬਠਿੰਡਾ ਅਤੇ ਪ੍ਰਗਿਆ ਜੈਨ ਨੂੰ SSP ਫਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ।





























