
ਕਿਹਾ – 10,000/- ਰੁਪਏ ‘ਚ ਗੁਜ਼ਾਰਾ ਕਰਨਾ ਮੁਸ਼ਕਿਲ, ਤਨਖਾਹਾਂ ਵਿੱਚ ਵਾਧਾ ਕਰਕੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ
ਜਲੰਧਰ, ਐਚ ਐਸ ਚਾਵਲਾ। 108 ਐਂਬੂਲੈਂਸ ਇਮਪਲਾਇਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਮੁੱਖਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇ।
ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸਤ ਨਾਰਾਇਣ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 2011 ਤੋਂ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਤਕਰੀਬਨ 10,000/- ਰੁਪਏ ਤਨਖਾਹ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੋਈ ਹੜਤਾਲ ਦੌਰਾਨ ਸਿਹਤ ਸਿਹਤ ਮੰਤਰੀ ਅਤੇ ਡਾਇਰੈਕਟਰ ਸਾਹਿਬ ਵਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਆਪਜੀ ਲਈ ਅੱਗੇ ਹੋਰ ਵੀ ਚੰਗਾ ਕੀਤਾ ਜਾਵੇਗਾ।
ਪ੍ਰਧਾਨ ਸਤ ਨਾਰਾਇਣ ਨੇ ਕਿਹਾ ਕਿ 2026 ਵਿੱਚ ਇਹ ਠੇਕਾ ਖਤਮ ਹੋਣ ਜਾ ਰਿਹਾ ਹੈ ਅਤੇ ਸਾਡੀ ਮੰਗ ਹੈ ਕਿ ਅੱਗੇ ਤੋਂ ਸਿਹਤ ਮੰਤਰੀ ਸਾਹਿਬ ਇਹ ਸੱਭ ਆਪਣੇ ਹੱਥ ਲੈਣ ਕਿਓਂਕਿ ਸਾਡੇ ਪਾਸੋਂ ਪਹਿਲਾਂ ਹੀ 8 ਘੰਟੇ ਦੀ ਬਜਾਏ 12 ਘੰਟੇ ਕੰਮ ਲਿਆ ਜਾਂਦਾ ਹੈ, ਜਿਸਦਾ ਸਾਨੂੰ ਓਵਰਟਾਈਮ ਵੀ ਨਹੀਂ ਦਿੱਤਾ ਜਾਂਦਾ, ਕੇਵਲ 325 ਰੁਪਏ ਦਿਹਾੜੀ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਹਨ। ਉਨ੍ਹਾਂ ਮੁੱਖਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਗਾਈ ਕਿ ਇਹ ਸਾਡੀ ਹੀ ਚੁਣੀ ਹੋਈ ਸਰਕਾਰ ਹੈ, ਜਿਸਤੋਂ ਅਸੀ ਉਮੀਦ ਕਰਦੇ ਹਾਂ ਕਿ ਸਾਡੀਆਂ ਤਨਖਾਹਾਂ ਵਿੱਚ ਵਾਧਾ ਕਰਕੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਘਰ ਬਾਰ ਅਤੇ ਬੱਚਿਆਂ ਦਾ ਉੱਜਵਲ ਭਵਿੱਖ ਬਣਾ ਸਕੀਏ।
ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਵੰਤ ਸਿੰਘ, ਕੈਸ਼ੀਅਰ ਰਣਦੀਪ ਸਿੰਘ, ਸਲਾਹਕਾਰ ਗੁਰਜੰਟ ਸਿੰਘ, ਪ੍ਰੈਸ ਸਕੱਤਰ ਭੀਮ ਸੈਨ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਮੈਂਬਰ ਸੁਖਬੀਰ ਸਿੰਘ ਆਦਿ ਮੌਜੂਦ ਸਨ।





























