
ਪੈਰਿਸ, (PRIME INDIAN NEWS) :- ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਕਾਨੂੰਨਾਂ ਤਹਿਤ ਹੋਣ ਵਾਲੇ ਇਸ ਸੀਜਨ ਦੇ 9ਵੇਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ 24 ਅਗਸਤ ਨੂੰ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ‘ਚ ਫਰਾਂਸ ਦੇ ਉੱਘੇ ਕਾਰੋਬਾਰੀ ਘੁੰਮਣ ਪ੍ਰੀਵਾਰ ਦੇ ਮੁੱਖੀ ਹਰਜਿੰਦਰ ਸਿੰਘ ਘੁੰਮਣ, ਉਨ੍ਹਾਂ ਦੇ ਸਪੁੱਤਰ ਧਰਮਿੰਦਰ ਸਿੰਘ ਘੁੰਮਣ ਅਤੇ ਪੋਤਰੇ ਤਨਵੀਰ ਸਿੰਘ ਘੁੰਮਣ ਨੇ ਮਾਇਕ ਸਹਾਇਤਾ ਕਰਕੇ, ਪ੍ਰਬੰਧਕਾਂ ਦਾ ਬਹੁਤ ਹੀ ਮਨੋਬਲ ਵਧਾਇਆ ਹੈ। ਪ੍ਰਬੰਧਕਾਂ ਨੇ ਘੁੰਮਣ ਪ੍ਰੀਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਜਾਣਕਾਰੀ ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ ਨੇ ਦਿੱਤੀ।





























