
ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ 18ਵੇਂ ਕੱਬਡੀ ਟੂਰਨਾਮੈਂਟ ਦੀ ਇਸ ਸਾਲ ਵੀ ਜਸਵੰਤ ਸਿੰਘ ਭਦਾਸ ਆਪਣੇ ਸਾਥੀਆਂ ਸਹਿਤ ਸਰਪ੍ਰਸਤੀ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਰਮਨ ਅਤੇ ਸੇਠੀ ਭਦਾਸ ਨੇ ਦੱਸਿਆ ਕਿ ਫਰਾਂਸ ਦੇ ਉਘੇ ਕਾਰੋਬਾਰੀਆਂ ਜਸਵੰਤ ਸਿੰਘ ਭਦਾਸ, ਕੁਲਦੀਪ ਸਿੰਘ ਖਾਲਸਾ, ਕੁਲਵੰਤ ਸਿੰਘ ਹਰਿਆਣਾ, ਮਿਸਟਰ ਖਾਲਿਦ, ਭੂਪਿੰਦਰ ਸਿੰਘ ਬਿੱਟੂ ਇਬਰਾਹੀਮਵਾਲ, ਬਲਕਾਰ ਸਿੰਘ ਹਰਿਆਣਾ, ਕੁਲਵੰਤ ਸਿੰਘ ਭਦਾਸ, ਸ਼ੈਲੀ ਭੂਲਪੁਰ, ਤਰਲੋਕ ਸਿੰਘ ਗੋਗਾ, ਸੰਦੀਪ ਵਡਾਲਾ, ਰਮਨ ਕੁਮਰਾਵਾਂ ਆਦਿ ਨੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੀ ਦਿੱਲ ਖੋਲ ਕੇ ਮਾਇਕ ਸਹਾਇਤਾ ਕੀਤੀ ਹੈ, ਜਿਸਦੀ ਕਲੱਬ ਦੇ ਪ੍ਰਬੰਧਕਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ।
ਪ੍ਰਬੰਧਕਾਂ ਨੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਪਰਮਾਤਮਾ ਇਨ੍ਹਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਉਂਦਾ ਰਹੇ, ਤਾਂ ਕਿ ਭਵਿੱਖ ਵਿੱਚ ਵੀ ਇਹ ਸਾਰੇ ਜਣੇ ਇਸੇ ਤਰਾਂ ਹੀ ਦੀਨ ਦੁਨੀਆਂ ਦੀ ਮਦਦ ਕਰਦੇ ਰਹਿਣ।
ਗੌਰਤਲਬ ਹੈ ਕਿ ਇਹ ਸਾਰੇ ਕਾਰੋਬਾਰੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ ਅਤੇ ਸੰਤਾਂ ਦੇ ਨਾਮ ਨੂੰ ਰੋਸ਼ਨ ਰੱਖਣ ਵਾਸਤੇ ਵੀ ਇਸ ਕਲੱਬ ਦੀ ਹਰੇਕ ਸਾਲ ਬਿਨਾਂ ਹੀਲ ਹੁਜਤ ਕੀਤੇ ਆਪਣੇ ਆਪ ਹੀ ਮਾਇਕ ਸਹਾਇਤਾ ਕਰਦੇ ਰਹਿੰਦੇ ਹਨ। ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵਲੋਂ ਇਹਨਾਂ ਸਾਰੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।





























