
ਪੈਰਿਸ, (PRIME INDIAN NEWS) :- ਫਰਾਂਸ ਦੀ ਧਰਤੀ ਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ 18ਵਾਂ ਕਬੱਡੀ ਟੂਰਨਾਮੈਂਟ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਜਾਂ ਰਿਹਾ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਬੰਧਕਾਂ ਹਰਿੰਦਰਪਾਲ ਸਿੰਘ ਸੇਠੀ, ਇਕਬਾਲ ਸਿੰਘ ਭੱਟੀ, ਗੁਰਿੰਦਰਪਾਲ ਸਿੰਘ ਗਿੰਦਾ, ਦਲਜੀਤ ਸਿੰਘ ਰੇਡਰ, ਮਨਜੀਤ ਸਿੰਘ ਮਾਨ ਕੋਚ, ਮਨਿੰਦਰ ਸਿੰਘ ਟਿੰਕਾ, ਮਨੀ ਮੁਲਤਾਨੀ ਆਦਿ ਨੇ ਦੱਸਿਆ ਕਿ 25 ਅਗਸਤ ਨੂੰ ਹੋਣ ਵਾਲੇ ਇਸ ਟੂਰਨਾਮੈਂਟ ‘ਚ ਸ਼ਮਾ ਇੰਟਰਨੈਸ਼ਨਲ ਇੰਟਰਪਰਾਈਜ ਦੇ ਮਾਲਿਕ, ਸਰਦਾਰ ਹਜੂਰ ਇਕਬਾਲ, ਇੰਡੋ ਏਸ਼ੀਅਨ ਫੂਡ ਸਟੋਰ ਦੇ ਕਰਤਾ ਧਰਤਾ ਸਯੀਅਦ ਖਾਲਿਦ ਜਮਾਲ ਸ਼ਾਹ ਅਤੇ ਸ਼ਮਾ ਇੰਟਰਨੈਸ਼ਨਲ ਦੇ CEO ਸਰਦਾਰ ਹਜੂਰ ਮੁੱਖ ਮਹਿਮਾਨ ਹੋਣਗੇ।
ਉਨ੍ਹਾਂ ਕਿਹਾ ਕਿ ਫਰਾਂਸ ਦੀ ਧਰਤੀ ਤੇ ਹੋਣ ਵਾਲੇ ਇਸ ਕੱਬਡੀ ਟੂਰਨਾਮੈਂਟ ਵਿੱਚ ਭਾਰਤ ਤੋਂ ਆਏ ਨਾਮਵਰ ਖਿਡਾਰੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਟੂਰਨਾਮੈਂਟ ਵਿੱਚ ਹੋਲੈਂਡ, ਜਰਮਨੀ, ਇਟਲੀ, ਬੈਲਜੀਅਮ ਅਤੇ ਫਰਾਂਸ ਦੀਆਂ 8 ਟੀਮਾਂ ਦੇ ਆਪਸ ਵਿੱਚ ਭੇੜ ਹੋਣਗੇ। ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 3100 ਯੂਰੋ ਨਗਦ ਅਤੇ ਕੱਪ ਜਦਕਿ ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2500 ਯੂਰੋ ਦਾ ਨਗਦ ਅਤੇ ਕੱਪ ਦਿੱਤਾ ਜਾਵੇਗਾ।





























