ਕੁੱਝ ਸ਼ਖਸ਼ੀਅਤਾਂ ਵੱਲੋਂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਪ੍ਰਗਟਾਏ ਗਏ ਸ਼ੱਕ ਦੀ ਅਸੀਂ ਨਿੰਦਾ ਕਰਦੇ ਹਾਂ – ਭੁੰਗਰਨੀ/ਫ਼ਤਿਹਗੜ੍ਹ/ਬੋਦਲ/ਮਾਣਾ
ਪੈਰਿਸ, (PRIME INDIAN NEWS) :- ਕਿਸੇ ਨੂੰ ਫਸਾਉਂਣ ਵਾਸਤੇ ਛੇੜ ਛੇੜਨ ਵਾਲਿਆਂ ਉੱਪਰ, ਜੱਦ ਗਾਜ ਡਿੱਗਦੀ ਹੈ ਤਾਂ ਪਤਾ ਫਿਰ ਲੱਗਦਾ ਹੈ। ਅਜਿਹਾ ਭਾਣਾ ਵਰਤਿਆ ਹੈ ਅਕਾਲੀ ਸੁਧਾਰ ਲਹਿਰ ਵਾਲੇ 16 ਬਾਗੀ ਨੇਤਾਵਾਂ ਨਾਲ, ਜਿਨ੍ਹਾਂ ਸਾਰਿਆਂ ਨੂੰ ਹੀ ਵਾਰੋ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਵੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਰਾਜਸੀ ਨੇਤਾਵਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਸਾਉਂਣ ਵਾਸਤੇ, ਖੁੱਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਸੀ, ਤੇ ਜੱਦ ਹੁਣ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਇਨ੍ਹਾਂ ਬਾਗੀ ਨੇਤਾਵਾਂ ਦੀ ਅਸਲੀਅਤ ਜਾਣ ਕੇ ਉਨ੍ਹਾਂ ਕੋਲ਼ੋਂ ਸਫਾਈ ਮੰਗ ਰਹੇ ਹਨ, ਤਾਂ ਕੁਝ ‘ਕੁ ਸਿੱਖ ਬੁੱਧੀਜੀਵੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉੱਪਰ ਪੱਖ ਪਾਤ ਕਰਨ ਦੇ ਸੁਆਲ ਚੁੱਕੇ ਗਏ ਹਨ, ਜੋ ਕਿਸੇ ਤਰੀਕੇ ਵੀ ਜਾਇਜ ਨਹੀਂ ਲੱਗਦੇ | ਵੈਸੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਰੁਤਬੇ ਨੂੰ ਦੇਖਦੇ ਹੋਏ, ਸਿੱਖ ਧਰਮ ਨਾਲ ਸਬੰਧਿਤ ਕਿਸੇ ਵੀ ਸ਼ਖਸ਼ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮ ਉੱਪਰ ਕਿੰਤੂ ਪ੍ਰੰਤੂ ਕਰਨਾ ਸ਼ੋਭਾ ਨਹੀਂ ਦਿੰਦਾਂ ਅਤੇ ਨਾ ਹੀ ਜਾਇਜ ਕਿਹਾ ਜਾ ਸੱਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ ਫਰਾਂਸ, ਜਗਵੰਤ ਸਿੰਘ ਲਹਿਰਾ ਇਟਲੀ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਇਟਲੀ , ਜਗਜੀਤ ਸਿੰਘ ਫ਼ਤਿਹਗੜ੍ਹ ਇਟਲੀ , ਹਰਦੀਪ ਸਿੰਘ ਬੋਦਲ ਇਟਲੀ, ਲਾਭ ਸਿੰਘ ਭੰਗੂ ਸਪੇਨ, ਮਸਤਾਨ ਸਿੰਘ ਨੌਰਾ ਨੌਰਵੇ,, ਸੁਰਜੀਤ ਸਿੰਘ ਮਾਣਾ ਫਰਾਂਸ, ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਾਨ ਫਰਾਂਸ ਆਦਿ ਨੇ ਕੀਤਾ। ਇਸਦੇ ਨਾਲ ਹੀ ਉਕਤ ਆਗੂਆਂ ਨੇ ਬਾਗੀ ਨੇਤਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉੱਪਰ ਪੱਖ ਪਾਤ ਕਰਨ ਵਾਲਾ ਬਿਆਨ ਦੇਣ ਦੀ ਸਾਂਝੇ ਤੌਰ ਤੇ ਸਖ਼ਤ ਨਿੰਦਿਆ ਕੀਤੀ ਹੈ।





























