
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਆਦਿ ਨੇ ਸਰਦਾਰ ਸੁਖਬੀਰ ਸਿੰਘ ਬੋਦਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ੇਕਰ ਹੋ ਸਕੇ ਤਾਂ ਹੁਸ਼ਿਆਰਪੁਰ ਲੋਕ ਸਭਾ ਹਲਕਾ ਰਿਜਰਵ ਤੋਂ ਸ਼੍ਰੀ ਭਗਵਾਨ ਸਿੰਘ ਚੌਹਾਨ ਨੂੰ ਉਮੀਦਵਾਰ ਐਲਾਨਿਆ ਜਾਵੇ, ਜਿਹੜੇ ਕਿ ਦਲਿਤ ਵੋਟਾਂ ਦੇ ਨਾਲ ਨਾਲ ਸਿੱਖ ਵੋਟਾਂ ਤੇ ਵੀ ਜਬਰਦਸਤ ਪਕੜ ਰੱਖਦੇ ਹਨ, ਉਹ ਇਸ ਇਲਾਕੇ ਦੇ ਸਭ ਤੋਂ ਵੱਧ ਹਰਮਨ ਪਿਆਰੇ ਅਤੇ ਤੇਜ ਤਰਾਰ ਨੇਤਾ ਵੀ ਹਨ।
ਉਕਤ ਆਗੂਆਂ ਨੇ ਕਿਹਾ ਕਿ ਸਾਡੀ ਨਜਰ ਵਿੱਚ ਇਨ੍ਹਾਂ ਤੋਂ ਬਿਨਾਂ ਇਸ ਸੀਟ ਨੂੰ ਜਿਤਾਉਣ ਵਾਲਾ ਹੋਰ ਕੋਈ ਵੀ ਉਮੀਦਵਾਰ ਨਹੀਂ ਹੋ ਸਕਦਾ, ਇਸ ਲਈ ਸਾਡੀ ਦੁਬਾਰਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਨਾਲ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਵੀ ਬੇਨਤੀ ਹੈ ਕਿ ਤੁਸੀਂ ਕਿ ਸ਼੍ਰੀ ਭਗਵਾਨ ਸਿੰਘ ਚੌਹਾਨ ਦੇ ਨਾਮ ਤੇ ਮੋਹਰ ਲਗਵਾਉ ਤਾਂ ਕਿ ਇਸ ਇਲਾਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪੈ ਸਕੇ |
ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਯੌਰਪ ਦਾ ਯੂਨਿਟ ਬਹੁਤ ਬਾਰੀਕੀ ਦੇ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਤੇ ਨਿਗਾਹ ਰੱਖ ਰਿਹਾ ਹੈ। ਯੌਰਪ ਦੀ ਇਸ ਯੂਨਿਟ ਨੇ ਆਪਸੀ ਸਲਾਹ ਮਸ਼ਵਰੇ ਤੋਂ ਸਰਬਸੰਮਤੀ ਨਾਲ ਪੰਜਾਬ ਦੀਆਂ ਤੇਰਾਂ ਦੀਆਂ 13 ਸੀਟਾਂ ਤੇ ਕੁੱਝ ਨਾਂਵਾਂ ਦਾ ਸੁਝਾਅ ਹਾਈਕਮਾਨ ਨੂੰ ਦਿੱਤੇ ਹਨ। ਜੇਕਰ ਯੌਰਪ ਦੀ ਯੂਨਿਟ ਵੱਲੋਂ ਦਿੱਤੇ ਨਾਂਵਾਂ ਉਪਰ ਹਾਈਕਮਾਨ ਮੁਹਰ ਲਾਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਯੌਰਪ ਦੀ ਇਹ ਯੂਨਿਟ ਉਸ ਉਮੀਦਵਾਰ ਦੀ ਹਰ ਤਰ੍ਹਾਂ ਦੀ ਹਮਾਇਤ ਵੀ ਕਰੇਗੀ।





























