
PRIME INDIAN NEWS
Fastag ਨੂੰ ਲੈ ਕੇ ਅੱਜ ਤੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਕਾਰ/ਗੱਡੀਆਂ ਚਾਲਕਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ Fastag KYC ਨਹੀਂ ਕਰਵਾਉਂਦੇ ਤਾਂ 1 ਫਰਵਰੀ ਯਾਨੀ ਅੱਜ ਤੋਂ ਡਬਲ ਟੋਲ ਚੁਕਾਉਣਾ ਹੋਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਕੁਝ ਦਿਨ ਪਹਿਲਾਂ ਵਨ ਵ੍ਹੀਕਲ ਵਨ ਫਾਸਟੈਗ ਕੈਂਪੇਨ ਸ਼ੁਰੂ ਕੀਤਾ ਸੀ । ਇਸ ਤਹਿਤ ਜੇਕਰ ਤੁਸੀਂ ਅਜੇ ਤੱਕ KYC ਨਹੀਂ ਕਰਵਾਇਆ ਤਾਂ Fastag ਦਾ ਇਸਤੇਮਾਲ ਨਹੀਂ ਕਰ ਸਕੋਗੇ।
ਰਾਸ਼ਟਰੀ ਰਾਜਮਾਰਗ ‘ਤੇ ਬਣੀਆਂ ਸੜਕਾਂ ‘ਤੇ ਜਾਣਦੇ ਸਮੇਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਦਾਖਲ ਹੋਣ ਲਈ ਹਰ ਕਿਸੇ ਨੂੰ ਤੈਅ ਕੀਤਾ ਟੋਲ ਚੁਕਾਉਣਾ ਹੁੰਦਾ ਹੈ। NHAI ਨੇ ਇਹ ਵੀ ਕਿਹਾ ਕਿ ਜੇਕਰ Fastag ਬੈਲੇਂਸ ਬਚਿਆ ਹੈ ਪਰ ਤੁਸੀਂ KYC ਨਹੀਂ ਕਰਵਾਈ ਹੈ ਤਾਂ Fastag 31 ਜਨਵਰੀ 2024 ਦੇ ਬਾਅਦ ਅਯੋਗ ਕਰ ਦਿੱਤਾ ਜਾਵੇਗਾ।





























