
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪੰਜਾਬ ਦੇ ਲੋਕਾਂ ਲਈ ਅਪੀਲ

ਮੇਰੇ ਪਿਆਰੇ ਸਹਿਯੋਗੀਓ,
ਭਾਰਤ ਇਕ ਨਾਜ਼ੁਕ ਮੋੜ ‘ਤੇ ਖੜ੍ਹਾ ਹੈ। ਇਸ ਵੋਟਿੰਗ ਦੇ ਅਖੀਰਲੇ ਪੜਾਅ ਵਿਚ ਸਾਡੇ ਕੋਲ ਇਕ ਆਖਰੀ ਮੌਕਾ ਹੈ ਕਿ ਲੋਕਤੰਤਰ ਅਤੇ ਸਾਡੇ ਸੰਵਿਧਾਨ ਨੂੰ ਇਕ ਤਾਨਾਸ਼ਾਹ ਰਾਜ ਤੋਂ ਬਚਾਇਆ ਜਾ ਸਕੇ, ਜੇ ਭਾਰਤ ਵਿਚ ਤਾਨਾਸ਼ਾਹੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੰਜਾਬ ਅਤੇ ਪੰਜਾਬੀ ਜੰਗਜੂ ਹਨ। ਅਸੀਂ ਆਪਣੇ ਬਲਿਦਾਨੀ ਸੁਕਾਅ ਲਈ ਜਾਣੇ ਜਾਂਦੇ ਹਾਂ। ਸਾਡੇ ਵਿਚ ਲੋਕਤੰਤਰਿਕ ਏਕਤਾ ਸਿਧਾਂਤਾਂ ਦਾ ਪ੍ਰਬਲ ਵਿਸ਼ਵਾਸ ਹੈ। ਜੋ ਏਕਤਾ, ਸਦਭਾਵਨਾ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖ ਸਕਦਾ ਹੈ।
ਪਿਛਲੇ ਦਸ ਸਾਲਾਂ ਵਿਚ ਭਾਜਪਾ ਸਰਕਾਰ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। 750 ਕਿਸਾਨ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬ ਦੇ ਸਨ, ਦਿੱਲੀ ਦੇ ਬਾਰਡਰਾਂ ‘ਤੇ ਮਹੀਨਿਆਂ ਤੱਕ ਇੰਤਜਾਰ ਕਰਦੇ ਰਹੇ ਅਤੇ ਸ਼ਹੀਦ ਹੋ ਗਏ। ਜਿਵੇਂ ਕਿ ਲਾਠੀਆਂ ਅਤੇ ਰਬੜ ਬੁਲਟਾਂ ਕਾਫੀ ਨਹੀਂ ਸਨ, ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਕਿਹਾ। ਉਨ੍ਹਾਂ ਦੀ ਕੇਵਲ ਇਕ ਮੰਗ ਸੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਜੋ ਉਨ੍ਹਾ ਨਾਲ ਬਿਨਾਂ ਸਲਾਹ-ਮਸ਼ਵਰੇ ਦੇ ਲਿਆਂਦੇ ਗਏ ਸਨ।
ਮੋਦੀ ਜੀ ਨੇ 2022 ਤੱਕ ਸਾਡੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ। ਪਿਛਲੇ ਦਸ ਸਾਲਾਂ ਵਿਚ ਉਨ੍ਹਾਂ ਦੀਆਂ ਨੀਤੀਆਂ ਨੇ ਸਾਡੇ ਕਿਸਾਨਾਂ ਦੀ ਆਮਦਨ ਨੂੰ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਦੀ ਰਾਸ਼ਟਰੀ ਔਸਤ ਮਹੀਨਾਵਾਰ ਆਮਦਨ ਕੇਵਲ 27 ਰੁਪਏ ਪ੍ਰਤੀ ਦਿਨ ਹੈ, ਜਦਕਿ ਪ੍ਰਤੀ ਕਿਸਾਨ ਦਾ ਔਸਤ ਕਰਜਾ 27,000 ਰੁਪਏ ਹੋ (ਐਨ.ਐਸ.ਐਸ.ਓ.)
ਕਾਂਗਰਸ-ਯੂ.ਪੀ.ਏ. ਸਰਕਾਰ 72,000 ਕਰੋੜ ਰੁਪਏ ਦੀ ਕਿਸੀ ਕਰਜ਼ਾ ਮੁਆਫੀ ਸਕੀਮ ਲੈ ਕੇ ਆਈ ਸੀ ਜਿਸ ਨਾਲ 3.73 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ। ਇਸ ਦੇ ਨਾਲ ਪੈਦਾਵਾਰ ਵਧਾਈ ਅਤੇ ਨਿਰਯਾਤ ਨੂੰ ਉਤਸਾਹਿਤ ਕੀਤਾ।
ਇਹ ਸਭ ਮਿਲ ਕੇ ਸਾਡੇ ਦੌਰ ਵਿਚ ਖੇਤੀਬਾੜੀ ਵਿਚ ਦੂਣਾ ਵਰਪਤ ਹੋਇਆ।
ਹੁਣ, ਕਾਂਗਰਸ ਪਾਰਟੀ ਨੇ ਆਪਣੇ ਘੋਸ਼ਣਾ ਪੱਤਰ ਵਿਚ ਕਿਸਾਨ ਨਿਆ ਦੇ ਅਧੀਨ ਪੰਜ ਰੋਸ ਦਿੱਤੇ ਹਨ। ਇਨ੍ਹਾਂ ਵਿਚ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਖੇਤੀਬਾੜੀ ਲਈ ਇਕ ਸਥਿਰ ਨਿਰਯਾਤ-ਆਯਾਤ ਨੀਤੀ, ਖੇਤੀਬਾੜੀ ਕਰਜਾ ਮੁਆਫੀ ਲਈ ਇਕ ਸਥਾਈ ਕਮਿਸ਼ਨ ਕਾਇਮ ਕਰਨਾ ਆਦਿ ਸ਼ਾਮਿਲ ਹਨ। ਮੇਰੇ ਵਿਚਾਰ ਵਿਚ ਇਹ ਕਦਮ ਖੇਤੀਬਾੜੀ ਸੁਧਾਰਾਂ ਦੇ ਦੂਸਰੇ ਪੜਾਅ ਲਈ ਮਾਹੋਲ ਬਣਾਉਣਗੇ।
ਮੇਰੇ ਪਿਆਰੇ ਸਹਿਯੋਗੀਓ.
ਪਿਛਲੇ ਦਸ ਸਾਲਾਂ ਵਿਚ ਦੇਸ਼ ਦੀ ਅਰਥਵਿਵਸਥਾ ਨੇ ਮੋਹੱਦ ਉਥਲ-ਪੁਥਲ ਵੇਖੀ ਹੈ। ਨੋਟਬੰਦੀ ਦੀ ਬਿਪਤਾ, GST ਅਤੇ COVID ਮਹਾਂਮਾਰੀ ਦੌਰਾਨ ਖਰਾਬ ਪ੍ਰਬੰਧ ਨੇ ਬਹੁਤ ਦੁੱਖਦਾਈ ਹਾਲਾਤ ਪੈਦਾ ਕੀਤੇ ਹਨ। 16-7 ਪ੍ਰਤੀਸ਼ਤ GDP ਵਾਧੇ ਦੀ ਔਸਤ ਤੋਂ ਘੱਟ ਹੋਣਾ ਸਾਧਾਰਨ ਹੋ ਗਿਆ ਹੈ। ਭਾਜਪਾ ਸਰਕਾਰ ਦੇ ਹੇਠ ਹੋਇਆ ਸਾਲਾਨਾ GDP ਵਾਧਾ 6 ਪ੍ਰਤੀਸ਼ਤ ਤੋਂ ਘੱਟ ਰਹਿ ਗਿਆ ਹੈ, ਜਦ ਕਿ ਕਾਂਗਰਸ ਯੂ ਪੀ ਏ ਦੇ ਦੌਰਾਨ ਇਹ ਲਗਭਗ 8 ਪ੍ਰਤੀਸ਼ਤ ਸੀ (ਨਵੀਂ ਸੀਰੀਜ਼ ਬੇਰੁਜ਼ਗਾਰੀ ਅਤੇ ਬੇਲਗਾਮ ਮਹਿੰਗਾਈ ਨੇ ਅਸਮਾਨਤਾ ਨੂੰ ਵਧਾਇਆ ਹੈ, ਜੇ। ट 100 ਸਾਲਾ ਦੇ ਇਤਿਹਾਸ ਵਿਚ ਸਭ ‘ ਤੋਂ ਉੱਚੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਜਦਕਿ ਕਾਂਗਰਸ-ਯੂ. ਪੀ ਏ, ਚੁਣੋਤੀਆਂ ਦੇ ਬਾਵਜੂਦ ਸਾਡੇ ਲੋਕਾਂ ਦੀ ਖਰੀਦ ਦੀ ਸਮਰੱਥਾ ਨੂੰ ਵਧਾਉਂਦੀ ਰਹੀ। ਭਾਜਪਾ ਸਰਕਾਰ ਦੀ ਗਲਤ ਪ੍ਰਬੰਧਕੀ ਨੀਤੀ ਨੇ ਘਰੇਲੂ ਬਚਤਾਂ ਨੂੰ 47 ਸਾਲਾਂ ਦੇ ਇਤਿਹਾਸਕ ਨੀਵ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਪਿੰਡਾਂ ਦੀ ਮਜ਼ਦੂਰੀ ਵਿਚ ਨਿਰੰਤਰ ਗਿਰਾਵਟ ਹੋਈ ਹੈ ਅਤੇ ਮਜ਼ਦੂਰੀ ਵਿਚ ਅਸਮਾਨਤਾ ਨੇ ਵਿਆਪਕ ਤਣਾਅ ਪੈਦਾ ਕੀਤਾ ਹੈ।
ਸਾਡਾ ਨੌਜਵਾਨ, ਜੇ ਮੌਜੂਦਾ ਸਰਕਾਰ ਦੇ ਹੇਠ ਸਭ ਤੋਂ ਜਿਆਦਾ ਨਜ਼ਰਅੰਦਾਜ਼ ਕੀਤਾ ਗਿਆ ਹੈ, 90 ਲੱਖ ਸਰਕਾਰੀ ਖਾਲੀ ਅਸਾਮੀਆਂ ਦੀ ਗਿਣਤੀ ਹੈ। ਅਣਗਿਣਤ ਕਾਗਜ਼ੀ ਰਸਮਾ ਨੇ ਉਨ੍ਹਾਂ ਦੇ ਭਵਿੱਖ ‘ਤੇ ਕਾਲਾ ਸਾਇਆ ਪਾਇਆ ਹੈ, ਜਦਕਿ ਉਹ ਸਾਲਾਂ ਤੱਕ ਭਰਤੀ ਲਈ ਇੰਤਜ਼ਾਰ ਕਰਨ ਲਈ ਮਜ਼ਬੂਰ ਹਨ। ਕਾਂਗਰਸ ਪਾਰਟੀ ਦੇ ‘ਯੁਵਾ ਨਿਆ’ ਦੀ ਗਾਰੰਟੀ ਇਸ ਸੰਦਰਭ ਵਿਚ ਇਕ ਸੁਧਾਰ ਹੈ । ਸਾਡੇ ਦੁਆਰਾ ਪ੍ਰਸਤਾਵਿਤ ਅਧਿਆਪਨ ਦਾ ਅਧਿਕਾਰ ਸਿਖਲਾਈ, ਤਾਲੀਮ ਅਤੇ ਰੋਜ਼ਗਾਰ ਵਿਚਕਾਰ ਦੀ ਰੁਕਾਵਟ ਨੂੰ ਪਾਰ ਕਰੇਗਾ। ਅਸੀਂ ਵਾਅਦਾ ਕੀਤਾ ਹੈ ਕਿ 30 ਲੱਖ ਅਸਾਮੀਆਂ ਨੂੰ ਇਕ ਨੌਕਰੀ ਕੈਲੰਡਰ ਅਨੁਸਾਰ ਸੁਚੱਜੇ ਢੰਗ ਨਾਲ ਭਰਿਆ ਜਾਵੇਗਾ, ਜਿਸ ਵਿਚੋਂ ਅੱਧੀਆਂ ਨੌਕਰੀਆਂ ਇਸਤਰੀਆਂ ਲਈ ਰੱਖੀਆਂ ਗਈਆਂ ਹਨ ਅਤੇ ਅਸੀਂ ਕਾਗਜ਼ੀ ਰਸਮਾਂ ਦੇ ਕੇਸਾਂ ਲਈ ਤੇਜ਼ ਰਾਹ ਪ੍ਰਸਤਾਵਿਤ ਕਰਾਂਗੇ।
ਭਾਜਪਾ ਸਰਕਾਰ ਨੇ ਸਾਡੇ ਸੁਰੱਖਿਆ ਦਲਾਂ ‘ਤੇ ਇਕ ਅਕਲਪਿਕ ਅਗਨੀਵੀਰ ਯੋਜਨਾ ਲਾਗੂ ਕੀਤੀ ਹੈ। ਭਾਜਪਾ ਸੋਚਦੀ ਹੈ ਕਿ ਦੇਸ਼ ਭਗਤੀ, ਬਹਾਦਰੀ ਅਤੇ ਸੇਵਾ ਸਿਰਫ 4 ਸਾਲਾ ਲਈ ਹੈ। ਇਸ ਨਾਲ ਉਨ੍ਹਾਂ ਦੇ ਝੂਠੇ ਰਾਸ਼ਟਰਵਾਦ ਦਾ ਪ੍ਰਗਟਾਵਾ ਹੁੰਦਾ ਹੈ। ਜਿਨ੍ਹਾਂ ਯੁਵਕਾ ਨੇ ਨਿਯਮਿਤ ਕਰਤੀ ਲਈ ਇੰਤਜਾਰ ਕੀਤਾ ਸੀ। ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਧੋਖਾ ਦਿੱਤਾ ਗਿਆ। ਪੰਜਾਬ ਦੇ ਨੌਜਵਾਨ ਦੇ ਕਿਸਾਨ ਦੇ ਪੁੱਤਰ ਹਨ, ਜਿਨ੍ਹਾਂ ਦਾ ਸੁਪਨਾ ਆਪਣੀ ਮਿੱਟੀ ਦੀ ਸੇਵਾ ਕਰਨਾ ਹੈ, ਹੁਣ 4 ਸਾਲਾਂ ਦੀ ਯੋਜਨਾ ਸੰਬੰਧੀ ਦੇ ਵਾਰ ਸੋਚਦੇ ਹਨ। ਅਗਨੀਵੀਰ ਯੋਜਨਾ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ। ਇਸ ਲਈ ਕਾਂਗਰਸ ਪਾਰਟੀ ਨੇ ਅਗਨੀਵੀਰ ਯੋਜਨਾ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਹੈ।
ਮੇਰੇ ਪਿਆਰੇ ਸਹਿਯੋਗੀਓ.
ਕਾਂਗਰਸ ਯੂ ਪੀ ਏ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਮਾਰਗ ਜੇ ਹੁਣ ਪੂਰਬੀ ਸਮਰਪਿਤ ਮਾਲ ਭੇਜਣ ਵਾਲੇ ਰਾਹ ਦਾ ਹਿੱਸਾ ਹੈ ਅਤੇ ਜੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਰਾਹੀਂ ਲੰਘਦਾ ਹੈ, ਸਾਡੇ ਦੌਰਾਨ ਲਾਗੂ ਕੀਤਾ ਗਿਆ ਹੈ। 2011 ਵਿਚ ਬਠਿੰਡਾ ਵਿਚ ਇਕ ਨਵੀਂ ਤੇਲ ਰਿਫਾਈਨਰੀ, ਜਿਸ ਵਿਚ GAIL ਦੀ 2200 ਕਿ.ਮੀ. ਦੀ ਕਾਸ-ਕੈਟਰੀ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਸੀ। 2008 ਵਿਚ ਰੂਪਨਗਰ ਵਿਚ IIT ਅਤੇ 2006 ਵਿਚ ਪਟਿਆਲਾ ਵਿਚ ਇਕ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਸਥਾਪਿਤ ਕੀਤੀ ਗਈ। 2009 ਵਿਚ ਸ਼ਹੀਦ ਭਗਤ ਸਿੰਘ ਸਮਾਰਕ ਦਾ ਉਦਘਾਟਨ ਉਨ੍ਹਾਂ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਕੀਤਾ ਗਿਆ। ਯੂ.ਪੀ.ਏ. ਸਰਕਾਰ ਨੇ ਹਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਵਿਕਾਸ ਯੋਜਨਾ ਦਾ ਗੁਰੂ ਸਾਹਿਬਾਨ ਦੀ ਯਾਦ ‘ਚ ਐਲਾਨ ਕੀਤਾ ਗਿਆ।
ਹਾਲਾਂਕਿ ਮੇਰੇ ਕਾਰਜਕਾਲ ਦੇ ਵਧੇਰੇ ਸਮੇਂ ਵਿਚ ਪ੍ਰਦੇਸ਼ ਵਿਚ ਅਕਾਲੀ-ਭਾਜਪਾ ਸਰਕਾਰ ਸੀ, ਸੱਚੇ ਸਹਿਯੋਗੀ ਸੰਘਵਾਦ ਦੀ ਆਤਮਾ ਨੂੰ ਦੇਖੇ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਾ ਹਿੱਸਾ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਦੂਜੇ ਪਾਸੇ ਪੰਜ ਸਾਲਾਂ ਲਈ ਜਦੋਂ ਕਾਂਗਰਸ ਪਾਰਟੀ ਰਾਜ ਉੱਚ ਸੱਤਾ ਵਿਚ ਸੀ, ਕੇਂਦਰ ਵਿਚ ਭਾਜਪਾ ਸਰਕਾਰ ਨਿਰੰਤਰ ਪੰਜਾਬ ਨੂੰ ਫੰਡ ਮੁਹੱਈਆ ਕਰਨ ਤੋਂ ਇਨਕਾਰ ਕਰਦੀ ਰਹੀ ਸੀ। ਚਾਹੇ ਉਹ ਕਿਸਾਨ ਕਰਜਾ ਮੁਆਫੀ ਪਿਛਲੀ ਭਾਜਪਾ-ਅਕਾਲੀ ਸਰਕਾਰ ਦਾ ਵਿਰਾਸਤੀ ਮਾਮਲਾ ਹੋਵੇ ਜਾ MANREGA ਲਈ ਲੰਬੇ ਚੱਲ ਰਹੀ ਮਜਦੂਰੀ ਦੀ ਉਧਾਰੀ ਹੋਵੇ।।।
ਮੈਂ ਇਸ ਚੋਣ ਮੁਹਿੰਮ ਦੇ ਦੌਰਾਨ ਰਾਜਨੀਤਿਕ ਚਰਚਾ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਹਾਂ। ਮੋਦੀ ਜੀ ਨੇ ਘਿਨਾਉਣੇ ਨਫ਼ਰਤ ਭਰੇ ਭਾਸ਼ਨ ਕੀਤੇ ਹਨ, ਜੇ ਪੂਰੀ ਤਰ੍ਹਾਂ ਸਮਾਜ ਨੂੰ ਵੰਡਣ ਵਾਲੇ ਹਨ। ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਹੁਦੇ ਦੀ ਮਰਿਆਦਾ ਨੂੰ ਘਟਾਇਆ ਹੈ ਅਤੇ ਇਸ ਨਾਲ ਪ੍ਰਧਾਨ ਮੰਤਰੀ ਦਫ਼ਤਰ ਦੀ ਗੰਭੀਰਤਾ ਨੂੰ ਵੀ ਪਿਛਲੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੀ ਘਿਨਾਉਣੀ, ਗੈਰ-ਸੰਸਦੀ ਅਤੇ ਹੇਠਲੇ ਪੱਧਰ ਦੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ, ਜੋ ਕਿਸੇ ਖਾਸ ਵਰਗ ਜਾਂ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਸੀ। ਉਨ੍ਹਾਂ ਨੇ ਮੈਨੂੰ ਆਧਾਰ ਬਣਾ ਕੇ ਕੁਝ ਗਲਤ ਬਿਆਨ ਵੀ ਦਿੱਤੇ ਹਨ। ਮੈਂ ਆਪਣੇ ਜੀਵਨ ਵਿਚ ਕਦੇ ਵੀ ਇਕ ਭਾਈਚਾਰੇ ਨੂੰ ਦੂਜੇ ਤੋਂ ਵੱਖਰਾ ਨਹੀਂ ਕੀਤਾ। ਇਹ ਭਾਜਪਾ ਦਾ ਖਾਸ ਅਧਿਕਾਰ ਅਤੇ ਆਦਤ ਹੈ।
ਭਾਰਤ ਦੇ ਲੋਕ ਇਹ ਸਭ ਕੁਝ ਦੇਖ ਰਹੇ ਹਨ। ਇਹ ਵੰਡਵਾਦ ਦਾ ਵਿਸ਼ਾ ਹੁਣ ਆਪਣੀ ਚਰਮ ਸੀਮਾ ‘ਤੇ ਪਹੁੰਚ ਚੁੱਕਾ ਹੈ। ਹੁਣ ਸਾਡੇ ਲਈ ਇਹ ਸਾਡਾ ਸ਼ਰਜ਼ ਹੈ ਕਿ ਅਸੀਂ ਆਪਣੇ ਪਿਆਰੇ ਦੇਸ਼ ਨੂੰ ਇਨ੍ਹਾਂ ਫਿਰਕੂ ਤਾਕਤਾਂ ਤੋਂ ਬਚਾਈਏ।
ਹੱਥ ਜੋੜ ਕੇ ਮੈਂ ਤੁਹਾਨੂੰ ਹਰ ਇਕ ਨੂੰ ਪਿਆਰ, ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਮੈਂ ਪੰਜਾਬ ਦੇ ਹਰ ਮਤਦਾਰਾ ਨੂੰ ਵਿਕਾਸ, ਤਾਲਮੇਨ ਤੇ ਪ੍ਰਗਤੀ ਲਈ ਵੋਟ ਦੇਣ ਦੀ ਅਪੀਲ ਕਰਦਾ ਹਾਂ । ਮੈਂ ਸਾਰੇ ਨੌਜਵਾਨਾਂ ਨੂੰ ਸਾਵਧਾਨੀ ਨਾਲ ਵੇਟ ਦੇਣ ਦੀ ਅਪੀਲ ਕਰਦਾ ਹਾਂ ਅਤੇ ਭਵਿੱਖ ਲਈ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਕੇਵਲ ਕਾਂਗਰਸ ਹੀ ਇਕ ਵਿਕਾਸ ਪ੍ਰਧਾਨ ਪ੍ਰਗਤੀਸ਼ੀਲ ਕਵਿੱਖ ਦੀ ਗਾਰੰਟੀ ਦੇ ਸਕਦੀ ਹੈ, ਜਿੱਥੇ ਲੋਕਤੰਤਰ ਅਤੇ
ਸੰਵਿਧਾਨ ਦੀ ਰੱਖਿਆ ਕੀਤੀ ਜਾਵੇਗੀ।
ਮੈਂ ਅਲਾਮਾ ਇਕਬਾਲ ਦੀ ਇਕ ਮਸ਼ਹੂਰ ਲਿਖਤ ਨਾਲ ਆਪਣੀ ਗੱਲ ਖ਼ਤਮ ਕਰਨਾ ਚਾਹਾਂਗਾ, ਜੋ ਸਾਡੇ ਧਨੀ ਬਹੁਵਾਦੀ ਸੱਭਿਆਚਾਰ ਨੂੰ ਸ਼ਰਧਾਂਜਲੀ ਹੈ।
ਫਿਰ ਉਠੀ ਆਖਿਰ ਸਦਾ ਤੇਹੀਦ ਕੀ ਪੰਜਾਬ ਸੇ, ਮਰਦ-ਏ-ਕਾਮਿਲ ਨੇ ਜਗਾਇਆ, ਹਿੰਦ ਕੇ ਵਿਚ ਖੁਆਬ ਸੇ। ਜੈ ਹਿੰਦ





























