ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਅਤੇ ਸਮੂਹ ਅਹੁਦੇਦਾਰਾਂ ਨੇ ਐਡਵੋਕੇਟ ਧਾਮੀ ਨੂੰ ਦਿੱਤੀ ਵਧਾਈ
ਕਿਹਾ – ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੱਜ ਵੀ ਸ. ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਅਤੇ ਭਵਿੱਖ ਵਿੱਚ ਵੀ ਰਹੇਗੀ
ਅੰਮ੍ਰਿਤਸਰ, (PRIME INDIAN NEWS) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੀ ਪ੍ਰਧਾਨਗੀ ਪਦ ਦੀ ਚੋਣ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਐਡਵੋਕੇਟ ਧਾਮੀ ਨੂੰ 107 ਵੋਟਾਂ ਅਤੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲੀਆਂ।

ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਅਤੇ ਸਮੂਹ ਅਹੁਦੇਦਾਰਾਂ ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਪ੍ਰਭਜੀਤ ਸਿੰਘ ਅਟਵਾਲ ਯੂਥ ਪ੍ਰਧਾਨ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਯੂਨਿਟ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ ਯੂਨਿਟ, ਲਖਵਿੰਦਰ ਸਿੰਘ ਡੋਗਰਾਂ ਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ ਯੂਨਿਟ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਯੂਨਿਟ, ਮਾਸਟਰ ਆਵਤਾਰ ਸਿੰਘ ਯੂਥ ਪ੍ਰਧਾਨ ਇਟਲੀ ਯੂਨਿਟ, ਸੁਖਜਿੰਦਰ ਸਿੰਘ ਕਾਲੜੂ ਮੀਤ ਪ੍ਰਧਾਨ ਰੋਮਾਂ ਇਟਲੀ ਨੇ ਐਡਵੋਕੇਟ ਧਾਮੀ ਅਤੇ ਉਨ੍ਹਾਂ ਨਾਲ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੂਝਵਾਨ ਵਰਕਰ ਸ. ਸੁਖਬੀਰ ਸਿੰਘ ਬਾਦਲ ਦੀ ਹੀ ਅਗਵਾਈ ਹੇਠ ਕੰਮ ਕਰਨਾ ਚਾਹੁੰਦੇ ਹਨ, ਜਿਸਦੀ ਜਿਉਂਦੀ ਜਾਗਦੀ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਏ ਨਤੀਜੇ ਤੋਂ ਮਿਲਦੀ ਹੈ।
ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੀਬੀ ਜੀ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੱਜ ਵੀ ਸ. ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਬੀਬੀ ਜੀ ਇਹ ਉਹ ਹੀ ਪ੍ਰਧਾਨਗੀ ਹੈ ਜੋ ਆਪਜੀ ਨੂੰ ਘਰ ਬੈਠਿਆਂ ਹੀ ਮਿਲੀ ਸੀ, ਪਰ ਤੁਸੀਂ ਉਸਦੀ ਕਦਰ ਨਹੀਂ ਕਰ ਸਕੇ, ਜਿਸਦਾ ਨਤੀਜਾ ਆਪਜੀ ਦੇ ਸਾਹਮਣੇ ਹੈ। ਜੋ ਮਾਣ ਸਤਿਕਾਰ ਆਪਜੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮਿਲਦਾ ਰਿਹਾ ਹੈ, ਉਹ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ।





























