ਦੇਸ਼ਦੁਨੀਆਂਪੰਜਾਬ

ਸ਼੍ਰੋਮਣੀ ਅਕਾਲੀ ਦਲ ਵੱਲੋਂ “ਪੰਜਾਬ ਬਚਾਓ ਯਾਤਰਾ” ਦੀ ਸ਼ੁਰੂਆਤ , ਇੱਕ ਮਹੀਨੇ ਵਿੱਚ ਸੂਬੇ ਦੇ 43 ਹਲਕਿਆਂ ਨੂੰ ਕਵਰ ਕਰਨ ਦਾ ਟੀਚਾ

ਅੰਮ੍ਰਿਤਸਰ, ((PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ “ਪੰਜਾਬ ਬਚਾਓ ਯਾਤਰਾ” ਦੀ ਸ਼ੁਰੂਆਤ ਅੱਜ ਅਟਾਰੀ ਤੋਂ ਕੀਤੀ ਗਈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਮੌਕੇ ਮੁੱਖ ਵਕੀਲ ਧਾਮੀ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਵੀ ਹਾਜ਼ਰ ਸਨ।

ਇਸ ਉਪਰਾਂਤ ਸੁਖਬੀਰ ਸਿੰਘ ਬਾਦਲ ਸਿੱਧੇ ਅਟਾਰੀ ਪੁੱਜੇ, ਜਿਥੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਉਨ੍ਹਾਂ ਦੀਆਂ ਸ਼ਰਤਾਂ ਮੰਨਣ ‘ਤੇ ਸਮਰਥਨ ਦੇਣ ਦੀ ਗੱਲ ਕਹੀ। ਕਿਸਾਨਾਂ ਨੇ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਆਪਣੀਆਂ ਜ਼ਮੀਨਾਂ ਦਾ ਮੁੱਦਾ ਵੀ ਉਠਾਇਆ। ਸੁਖਬੀਰ ਬਾਦਲ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਇਸ ਦੌਰਾਨ ਅਕਾਲੀ ਸਰਕਾਰ ਵੇਲੇ ਦੀਆਂ ਉਪਲਬਧੀਆਂ ਬਾਰੇ ਦੱਸਿਆ। ਬੀਤੇ ਦਿਨ ਹੀ ਸੁਖਬੀਰ ਬਾਦਲ ਨੇ ਯਾਤਰਾ ਦਾ ਕੈਲੰਡਰ ਜਾਰੀ ਕੀਤਾ ਸੀ।

ਦੱਸ ਦੇਈਏ ਕਿ ਇਹ ਯਾਤਰਾ ਅੰਮ੍ਰਿਤਸਰ ਦੇ ਅਟਾਰੀ ਤੋਂ ਸ਼ੁਰੂ ਹੋ ਕੇ 6ਵੇਂ ਦਿਨ ਤਰਨਤਾਰਨ ਵਿੱਚ ਪ੍ਰਵੇਸ਼ ਕਰੇਗੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਮਹੀਨੇ ਵਿੱਚ ਸੂਬੇ ਦੇ 43 ਹਲਕਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ।

ਪ੍ਰੋਗਰਾਮ ਅਨੁਸਾਰ 1 ਫਰਵਰੀ ਨੂੰ ਅਟਾਰੀ ਅਤੇ ਰਾਜਾ ਸਾਂਸੀ, 2 ਫਰਵਰੀ ਨੂੰ ਅਜਨਾਲਾ ਅਤੇ ਮਜੀਠੀਆ, 5 ਫਰਵਰੀ ਨੂੰ ਅੰਮ੍ਰਿਤਸਰ ਸ਼ਹਿਰੀ 5 ਹਲਕੇ, 6 ਫਰਵਰੀ ਨੂੰ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ, 7 ਫਰਵਰੀ ਨੂੰ ਖਡੂਰ ਸਾਹਿਬ ਅਤੇ ਤਰਨਤਾਰਨ, 8 ਫਰਵਰੀ ਨੂੰ ਪੱਟੀ ਅਤੇ ਖੇਮਕਰਨ, 9 ਫਰਵਰੀ ਨੂੰ ਜੀਰਾ ਅਤੇ ਫ਼ਿਰੋਜ਼ਪੁਰ ਸ਼ਹਿਰ, 12 ਫਰਵਰੀ ਨੂੰ ਫ਼ਿਰੋਜ਼ਪੁਰ ਦਿਹਾਤੀ ਅਤੇ ਫ਼ਰੀਦਕੋਟ, 13 ਫਰਵਰੀ ਨੂੰ ਕੋਟਕਪੂਰਾ ਅਤੇ ਜੈਤੋ, 14 ਫਰਵਰੀ ਨੂੰ ਗਿੱਦੜਬਾਹਾ ਅਤੇ ਮੁਕਤਸਰ, 15 ਫਰਵਰੀ ਨੂੰ ਗੁਰੂ ਹਰਸਹਾਏ ਅਤੇ ਜਲਾਲਾਬਾਦ, 16 ਫਰਵਰੀ ਨੂੰ ਫ਼ਾਜ਼ਿਲਕਾ ਅਤੇ ਅਬੋਹਰ, 19 ਫਰਵਰੀ ਨੂੰ ਬੱਲੂਆਣਾ ਅਤੇ ਮਲੋਟ, 20 ਫਰਵਰੀ ਨੂੰ ਲੰਬੀ ਅਤੇ ਬਠਿੰਡਾ ਦਿਹਾਤੀ, 21 ਫਰਵਰੀ ਨੂੰ ਭੁੱਚੋ ਮੰਡੀ ਅਤੇ ਬਠਿੰਡਾ ਸ਼ਹਿਰੀ, 22 ਫਰਵਰੀ ਨੂੰ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ, 23 ਫਰਵਰੀ ਨੂੰ ਧਰਮਕੋਟ ਅਤੇ ਮੋਗਾ, 26 ਫਰਵਰੀ ਨੂੰ ਰਾਮਪੁਰਾ ਅਤੇ ਮੌੜ ਮੰਡੀ, 27 ਫਰਵਰੀ ਨੂੰ ਬੁਢਲਾਡਾ ਅਤੇ ਮਾਨਸਾ ਅਤੇ 28 ਫਰਵਰੀ ਨੂੰ ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਹਲਕੇ ਕਵਰ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button