
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਫਰਾਂਸ, ਇਟਲੀ, ਨੌਰਵੇ ਅਤੇ ਸਪੇਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਨਿਟ ਪ੍ਰਧਾਨਾਂ, ਮੈਂਬਰਾਂ ਅਤੇ ਅਹੁਦੇਦਾਰਾਂ ਨੇ ਹਾਊਸ ਆਫ ਕਾਮਨਜ ਫ਼ਾਰ ਨੈਸ਼ਨਲ ਅਸੈਂਬਲੀ ਇੰਗਲੈਂਡ ਵਾਸਤੇ ਚੁਣੇ ਗਏ ਦਸਤਾਰਧਾਰੀ ਸਿੱਖ ਐਮ ਪੀਜ ਸਮੇਤ ਹੋਰਨਾਂ ਧਰਮਾਂ ਦੇ ਸਾਰੇ 11 ਐਮ ਪੀਜ਼ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਪ੍ਰਧਾਨਾਂ, ਮੈਂਬਰਾਂ ਅਤੇ ਅਹੁਦੇਦਾਰਾਂ ਨੇ ਕਿਹਾ ਕਿ ਇਹ ਸਾਰੇ ਐਮ ਪੀਜ਼ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਕਰਨ ਅਤੇ ਪ੍ਰਮਾਤਮਾਂ ਦਾ ਮਿਹਰ ਭਰਿਆ ਹੱਥ ਸਦਾ ਇਨ੍ਹਾਂ ਦੇ ਸਿਰ ਤੇ ਰਹੇ। ਸ. ਭੱਟੀ ਨੇ ਦੱਸਿਆ ਕਿ ਵੈਸੇ ਇਨ੍ਹਾਂ ਵਿੱਚੋਂ ਕੁੱਝ ਐਮ ਪੀਜ ਤਾਂ ਪਹਿਲਾਂ ਹੀ ਮਨੁੱਖਤਾ ਦੀ ਹਰ ਪੱਖੋਂ ਸੇਵਾ ਕਰ ਚੁੱਕੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਵੱਲੋਂ ਫਿਰ ਇੱਕ ਵਾਰ ਇਨ੍ਹਾਂ ਸਾਰਿਆਂ ਨੂੰ ਇੱਕ ਵਾਰ ਫਿਰ ਢੇਰ ਸਾਰੀਆਂ ਮੁਬਾਰਕਾਂ, ਜਿਨ੍ਹਾਂ ਨੇ ਅਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।





























