ਦੇਸ਼ਦੁਨੀਆਂਪੰਜਾਬ

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਲਾਲਸਾ ਰੱਖਣ ਵਾਲੇ, ਖੁੱਦ ਤਿਆਗ ਦੀ ਭਾਵਨਾ ਕਿਉਂ ਨਹੀਂ ਦਿਖਾਉਂਦੇ, ਸੁਖਬੀਰ ਬਾਦਲ ਹੀਂ ਕਿਉਂ – ਸ਼੍ਰੋਮਣੀ ਅਕਾਲੀ ਦਲ ਯੂਰਪ

ਕਿਹਾ – ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਅਤੇ ਦੋਫਾੜ ਕਰਨ ਦੀਆਂ ਗਲਤ ਅਫਵਾਹਾਂ ਫੈਲਾਉਣ ਵਾਲੇ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ

ਕਿਹਾ – ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਤੇ ਕਬਜ਼ਾ ਕਰਨ ਬਾਰੇ ਫੇਸਬੁੱਕ ਤੇ ਫੇਕ ਵੀਡੀਉ ਪਾਉਣੀ ਬਾਗੀ ਧੜੇ ਦਾ ਦੀਵਾਲੀਆਪਨ

ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ, ਜਿਨ੍ਹਾਂ ਵਿੱਚ ਇਕਬਾਲ ਸਿੰਘ ਭੱਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਰਪ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਖਵਿੰਦਰ ਸਿੰਘ ਡੋਗਰਾਂਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ, ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਜਗਜੀਤ ਸਿੰਘ ਫ਼ਤਿਹਗੜ ਜਨਰਲ ਸਕੱਤਰ ਇਟਲੀ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ ਆਦਿ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਵਿਖ਼ੇ ਸਥਿਤ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ, ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਕੁੱਝ ਕੁ ਲੀਡਰਾਂ ਵੱਲੋਂ ਫੇਸ ਬੁੱਕ ਰਾਹੀਂ ਇਹ ਸਾਹਮਣੇ ਆਇਆ ਹੈ, ਕਿ, ਬਾਗੀ ਧੜੇ ਨੇ ਸ਼੍ਰੋਮਣੀ ਅਕਾਲੀ ਦੇ ਦਫਤਰ ਜੋਕਿ ਸੈਕਟਰ-28 ਵਿਖੇ ਪੈਂਦਾ ਹੈ, ਉੱਪਰ ਪੂਰਨ ਤੌਰ ਤੇ ਕਬਜ਼ਾ ਕਰ ਲਿਆ ਹੈ ਜੋਕਿ ਸਰਾਸਰ ਝੂਠ ਦਾ ਪੁਲੰਦਾ ਨਿਕਲਿਆ ਹੈ। ਇਸ ਝੂਠੀ ਅਫਵਾਹ ਦੇ ਜੁਆਬ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕੋਰੇ ਝੂਠ ਬੋਲਣ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੇ ਬਹਾਨੇ ਲੱਭਣ ਤੋਂ ਬਾਜ ਆਉਣਾ ਚਾਹੀਦਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉਕਤ ਨੇਤਾਵਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋ ਕੇ ਪਾਰਟੀ ਨੂੰ ਪੁਰਾਣੀਆਂ ਲੀਹਾਂ ਤੇ ਲਿਆਉਣ ਵਾਸਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦਿਉ, ਜਾਂ ਫਿਰ ਘੱਟੋ ਘੱਟ ਪਾਰਟੀ ਪ੍ਰਤੀ ਗਲਤ ਅਫਵਾਹਾਂ ਨਾ ਫੈਲਾਉ। ਇੱਕ ਗੱਲ ਹੋਰ ਕਿ ਜੇਕਰ ਆਪਣੇ (ਮਤਲਬ ਬਾਗੀ) ਪਾਰਟੀ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਤਾਂ ਪਾਰਟੀ ਆਪਣੇ ਬਲ ਤੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਅਕਾਲੀ ਸਰਕਾਰ ਬਣਾ ਸਕਦੀ ਹੈ, ਐਪਰ ਇਹ ਉਦੋਂ ਤੱਕ ਨਹੀਂ ਹੋ ਸੱਕਦਾ, ਜਦੋਂ ਤੱਕ ਬਾਗੀ ਵਿਰੋਧੀ ਪਾਰਟੀਆਂ ਦੇ ਹੱਥੇ ਚੜ ਕੇ ਅਨਾਪ ਛਨਾਪ ਕਰਵਾਈਆਂ ਕਰਨੋਂ ਨਹੀਂ ਹਟਦੇ |

ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਮੰਗ ਕਰਨ ਵਾਲੇ ਖੁੱਦ ਪ੍ਰਧਾਨ ਬਣਨ ਦੀ ਲਾਲਸਾ ਆਪਣੇ ਮਨਾਂ ਵਿੱਚ ਪਾਲੀ ਬੈਠੇ ਹਨ ਜੋਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਨੁਕਸਾਨ ਦਾਇਕ ਸਾਬਿਤ ਹੋ ਰਿਹਾ ਹੈ। ਬਾਕੀ ਵਡਾਲਾ ਪਰਿਵਾਰ ਦੀ ਸੋਚ ਵਿੱਚ ਵਿੱਚ ਕੋਈ ਫਰਕ ਨਹੀਂ ਪਿਆ, ਪਹਿਲਾਂ ਸਵਰਗਵਾਸੀ ਸਰਦਾਰ ਕੁਲਦੀਪ ਸਿੰਘ ਵਡਾਲਾ, ਪਾਰਟੀ ਨੂੰ ਤੋੜਨ ਫੋੜਨ ਦੀਆਂ ਕਰਵਾਈਆਂ ਕਰਦੇ ਰਹਿੰਦੇ ਸਨ ਤੇ ਹੁਣ ਪੁੱਤਰ, ਗੁਰਪ੍ਰਤਾਪ ਸਿੰਘ ਵਡਾਲਾ, ਜਿਸ ਦੇ ਮੋਢਿਆਂ ਤੇ ਬਾਗੀ, ਵੱਖਰੀ ਪਾਰਟੀ, ਬਣਾਉਣ ਵਾਲਾ ਬਾਣ, ਚਲਾ ਰਹੇ ਹਨ। ਹੁਣ ਇਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਵੀ ਹੋ ਚੁੱਕਾ ਹੈ, ਜਿਸ ਪ੍ਰਤੀ, (ਫਿਲਹਾਲ) ਇਹ ਸਾਰੇ ਜਣੇ ਆਨਾ ਕਾਨੀ ਕਰ ਰਹੇ ਹਨ, ਜੋਕਿ ਸ਼ੁੱਭ ਸੰਕੇਤ ਨਹੀਂ ਹੈ |

ਨੋਟ – ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਇਸ ਖ਼ਬਰ ਸਬੰਧੀ ਜਸਵੰਤ ਸਿੰਘ ਭਦਾਸ ਪ੍ਰਧਾਨ ਫਰਾਂਸ ਯੂਨਿਟ ਨਾਲ ਟੈਲੀਫੋਨ ਰਾਹੀਂ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਦਾ ਨਾਮ ਇਸ ਖ਼ਬਰ ਵਿੱਚ ਨਹੀਂ ਲਿਖਿਆ ਜਾ ਸਕਿਆ, ਕਿਓਂਕਿ ਬਿਨਾ ਇਜ਼ਾਜ਼ਤ ਲਏ ਨਾਮ ਲਿਖਣਾ ਗਲਤ ਹੈ, ਜਿਸ ਲਈ ਉਹ ਖਿਮਾ ਦੇ ਜਾਚਕ ਹਨ।

Related Articles

Leave a Reply

Your email address will not be published. Required fields are marked *

Back to top button