
ਜਲੰਧਰ, ਐਚ ਐਸ ਚਾਵਲਾ। 19 ਸਤੰਬਰ ਨੂੰ ਸ਼ੁਰੂ ਹੋ ਰਹੀ ਭਾਗਵਤ ਕਥਾ ਦੇ ਸਬੰਧ ਵਿੱਚ ਵਿਸ਼ਾਲ ਕਲਸ਼ ਯਾਤਰਾ ਕੰਪਨੀ ਬਾਗ ਚੌਂਕ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਜਦੋਂ ਪੁਲੀ ਅਲੀ ਮੁਹੱਲਾ ਵਿਖੇ ਪਹੁੰਚੀ। ਇਸ ਪਾਵਨ ਅਵਸਰ ਤੇ “ਟੂ ਵੀਲਰਸ ਡੀਲਰਸ ਐਸੋਸੀਏਸ਼ਨ” ਵੱਲੋਂ ਠੰਡੇ ਜਲ ਦੀ ਛਬੀਲ ਲਾਈ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਸਬੰਧੀ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ “ਟੂ ਵੀਲਰਸ ਡੀਲਰਸ ਐਸੋਸੀਏਸ਼ਨ” ਦੇ ਪ੍ਰਧਾਨ ਸ. ਤਜਿੰਦਰ ਸਿੰਘ ਪਰਦੇਸੀ ਨੇ ਕਿਹਾ ਕਿ ਇਹ ਐਸੋਸੀਏਸ਼ਨ ਧਰਮ ਜਾਤ ਤੋਂ ਉੱਪਰ ਉੱਠ ਕੇ ਹਮੇਸ਼ਾ ਹਰ ਧਰਮ ਦੀ ਸ਼ੋਭਾ ਯਾਤਰਾ, ਨਗਰ ਕੀਰਤਨ ਦਾ ਪੂਰੀ ਸ਼ਰਧਾ ਭਾਵਨਾ ਅਤੇ ਪੂਰੇ ਉਤਸਾਹ ਨਾਲ ਸਵਾਗਤ ਕਰਦੀ ਹੈ, ਜੋਕਿ ਪੰਜਾਬੀਆਂ ਦੀ ਇੱਕ ਵੱਖਰੀ ਸ਼ਾਨ ਦੀ ਮਿਸਾਲ ਪੇਸ਼ ਕਰਦੀ ਹੈ।
ਇਸ ਮੌਕੇ ਸੇਵਾ ਕਰਨ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ, ਸੁਰੇਸ਼ ਕੁਮਾਰ ਸ਼ਾਲੂ, ਦਿਨੇਸ਼ ਕੁਮਾਰ, ਸੰਦੀਪ ਕੁਮਾਰ, ਅਮਲੇਸ਼ ਕੁਮਾਰ ,ਸੁਭਾਸ਼ ਚੌਹਾਨ, ਮਨਵਿੰਦਰ ਸਿੰਘ ਭਾਟੀਆ, ਗੁਰਮੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬਿੰਦਰਾ ,ਅਭੀ ਬਰਾੜ , ਸੁਰਜੀਤ, ਸੰਜੀਵ ਕੁਮਾਰ, ਰੋਹਿਤ ਕਾਲੜਾ, ਲੱਕੀ ਗੋਰਾ, ਅਵਨੀਤ ਸਿੰਘ ਵਿਜ ਅਤੇ ਅਮਲੇਸ਼ ਕੁਮਾਰ ਆਦਿ ਹਾਜ਼ਰ ਸਨ।





























