
“ਸ਼ਿਵਮ ਸ਼ਰਮਾ ਜਿੰਦਾਬਾਦ” ਜਿੰਦਾਬਾਦ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ ਸਾਰਾ ਵਾਰਡ
ਵਾਰਡ ਵਾਸੀਆਂ ਦੇ ਉਤਸ਼ਾਹ ਨੇ ਸ਼ਿਵਮ ਸ਼ਰਮਾ ਦੀ ਜਿੱਤ ਨੂੰ ਕੀਤਾ ਨਿਸ਼ਚਿਤ
ਜਲੰਧਰ, ਐਚ ਐਸ ਚਾਵਲਾ। ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਵਾਰਡ ਨੰ: 12 ਤੋਂ ਭਾਜਪਾ ਉਮੀਦਵਾਰ ਸ਼ਿਵਮ ਸ਼ਰਮਾ ਵਲੋਂ ਇੱਕ ਵਿਸ਼ਾਲ ਵਾਰਡ ਫ਼ੇਰੀ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਦੇ ਨਾਲ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ। ਸ਼ਿਵਮ ਸ਼ਰਮਾ ਦੀ ਇਸ ਵਾਰਡ ਫੇਰੀ ਵਿੱਚ ਭਾਰੀ ਇਕੱਠ ਦੇਖ ਕੇ ਵਿਰੋਧੀ ਦੇ ਹੱਕੇ ਬੱਕੇ ਰਹਿ ਗਏ। ਇਸ ਦੌਰਾਨ ਸਾਰਾ ਵਾਰਡ “ਸ਼ਿਵਮ ਸ਼ਰਮਾ ਜਿੰਦਾਬਾਦ” ਜਿੰਦਾਬਾਦ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ।




ਦੇਖਦੇ ਹੀ ਦੇਖਦੇ ਇਸ ਵਾਰਡ ਫੇਰੀ ਨੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਵਾਰਡ ਵਾਸੀਆਂ ਵਿੱਚ ਇੰਨਾ ਉਤਸ਼ਾਹ ਦੇਖ ਕੇ ਇੰਝ ਲਗਦਾ ਸੀ ਕਿ ਉਨ੍ਹਾਂ ਨੇ ਆਪਣੇ ਹਰਮਨ ਪਿਆਰੇ ਨੇਤਾ ਸ਼ਿਵਮ ਸ਼ਰਮਾ ਦੀ ਜਿੱਤ ਨੂੰ ਨਿਸ਼ਚਿਤ ਕਰ ਦਿੱਤਾ ਹੋਵੇ।



ਵਾਰਡ ਵਾਸੀਆਂ ਨੇ ਸ਼ਿਵਮ ਸ਼ਰਮਾ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸ਼ਿਵਮ ਸ਼ਰਮਾ ਵਰਗੇ ਹੀ ਮਿਹਨਤੀ, ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਦੇ ਮਾਲਕ ਨੂੰ ਅਸੀਂ ਆਪਣੇ ਨੁਮਾਇੰਦਾ ਬਣਾ ਕੇ ਨਗਰ ਨਿਗਮ ਜਲੰਧਰ ਵਿੱਚ ਭੇਜਾਂਗੇ ਜੋਕਿ ਨਿਰਸਵਾਰਥ ਹੋ ਕੇ ਵਾਰਡ ਅੰਦਰ ਵੱਧ ਤੋਂ ਵੱਧ ਵਿਕਾਸ ਅਤੇ ਜਨਹਿਤ ਕਾਰਜ ਕਰਵਾਉਣਗੇ।
ਸ਼ਿਵਮ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਮੱਕਸਦ ਹੈ ਜੋਕਿ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਵਿਸ਼ਵਾਸ ਵਾਰਡ ਵਾਸੀਆਂ ਨੇ ਉਨ੍ਹਾਂ ਤੇ ਜਤਾਇਆ ਹੈ, ਉਹ ਉਸਨੂੰ ਸਦਾ ਬਰਕਰਾਰ ਰੱਖਣਗੇ ਅਤੇ ਵਾਰਡ ਵਾਸੀਆਂ ਦੀਆਂ ਉਮੀਦਾਂ ਤੇ ਖਰੇ ਉਤਰਣਗੇ।





























