ਦੇਸ਼ਦੁਨੀਆਂਪੰਜਾਬ

ਸ਼ਾਹਕੋਟ ਪੁਲਿਸ ਨੇ ਲੁੱਟ ਖੋਹ ਦੇ 3 ਦੋਸ਼ੀਆਂ ਨੂੰ 2 ਘੰਟੇ ਵਿੱਚ ਕੀਤਾ ਕਾਬੂ, ਖੋਹ ਕੀਤੇ 50 ਹਜਾਰ ਰੁਪਏ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ ਅਨੁਸਾਰ ਸਮਾਜ ਵਿਰੋਧੀ ਭੈੜੇ ਅਨਸਰਾਂ ਦੇ ਖਿਲਾਫ ਸਪੈਸ਼ਲ ਮੁੰਹਿਮ ਚਲਾਈ ਹੋਈ ਹੈ। ਇਸ ਮੁੰਹਿਮ ਦੇ ਤਹਿਤ ਕਾਰਵਾਈ ਕਰਦਿਆਂ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ INSP/SHO ਬਲਵਿੰਦਰ ਸਿੰਘ ਭੁੱਲਰ ਥਾਣਾ ਸ਼ਾਹਕੋਟ ਦੀ ਟੀਮ ਨੂੰ 50 ਹਜਾਰ ਰੁਪਏ ਖੋਹਣ ਵਾਲੇ 03 ਦੋਸ਼ੀਆਂ ਕਾਬੂ ਕਰਕੇ ਉਹਨਾਂ ਪਾਸੋਂ ਖੋਹੇ ਗਏ 50 ਹਜਾਰ ਰੁਪਏ ਬ੍ਰਾਮਦ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਸ੍ਰੀ ਉਂਕਾਰ ਸਿੰਘ ਬਰਾੜ ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 12.08.2025 ਨੂੰ ਸੁਖਪਾਲ ਸਿੰਘ ਪੁੱਤਰ ਲੇਟ ਦੀਵਾਨ ਸਿੰਘ ਵਾਸੀ ਆਦਰਸ਼ ਨਗਰ ਧਰਮਕੋਟ ਜਿਲਾ ਮੋਗਾ ਨੇ ਇਤਲਾਹ ਦਿਤੀ ਕਿ ਉਸ ਪਾਸੋਂ ਦੋ ਅਣਪਛਾਤੇ ਵਿਅਕਤੀਆਂ ਨੇ ਸਕੂਟਰੀ ਐਕਟਿਵਾ ਪਰ ਸਵਾਰ ਹੋ ਕੇ ਪਿੰਡ ਬਾਜਵਾਂ ਕਲਾਂ ਥਾਣਾ ਸ਼ਾਹਕੋਟ ਨੇੜਿਉਂ ਲੁੱਟ ਖੋਹ ਦੀ ਵਾਰਦਾਤ ਕਰਕੇ 50 ਹਜਾਰ ਰੁਪਏ ਅਤੇ ਹੋਰ ਜਰੂਰੀ ਕਾਗਜਾਤ ਖੋਹ ਲਏ ਹਨ। ਜਿਸਤੇ INSP ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਟੀਮ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਖੋਹ ਕਰਨ ਵਾਲੇ 02 ਵਿਅਕਤੀ ਅਤੇ ਇਹਨਾ ਦਾ ਸਾਥ ਦੇਣ ਵਾਲਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਕਾਬੂਸ਼ੁਦਾ ਦੋਸ਼ੀਆਂ ਪਾਸੋਂ ਖੋਹੇ ਹੋਏ 50 ਹਜਾਰ ਰੁਪਏ ਅਤੇ ਕਾਗਜਾਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸੇ ਤਰ੍ਹਾਂ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਇਸ ਗਿਰੋਹ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆ ਹਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਦਰਜ ਮੁਕੱਦਮਾ
FIR ਨੰਬਰ 195 ਮਿਤੀ 12.08.2025 ਜੁਰਮ 309(6),311,126(2),61(2),3(5)BNS ਥਾਣਾ ਸ਼ਾਹਕੋਟ

ਗ੍ਰਿਫਤਾਰ ਦੋਸ਼ੀਆਂ ਦੇ ਨਾਮ:-
1. ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਜਗਤਾਰ ਸਿੰਘ, 39 ਅਮਨ ਨਗਰ, ਜੀਰਾ ਥਾਣਾ ਸਿਟੀ ਜੀਰਾ ਜਿਲਾ ਫਿਰੋਜਪੁਰ

2. ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਕੁਮਾਰ ਵਾਸੀ ਘੋੜ ਮੁਹੱਲ,  ਜੀਰਾ ਥਾਣਾ ਸਿਟੀ ਜੀਰਾ ਜਿਲਾ ਫਿਰੋਜਪੁਰ

3. ਵਰਿੰਦਰਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾ ਪਹੁਵਿੰਡੀਆ ਥਾਣਾ ਜੀਰਾ ਜਿਲਾ ਫਿਰੋਜਪੁਰ

ਬ੍ਰਾਮਦਗੀ:- 1. ਮੁਦੱਈ ਤੋਂ ਖੋਹੇ ਗਏ 50 ਹਜਾਰ ਰੁਪਏ ਨਗਦ, 2. ਵਾਰਦਾਤ ਵਿੱਚ ਵਰਤੀ ਸਕੂਟਰੀ ਐਕਟਿਵਾ ਨੰਬਰੀ PB-47-G-2095

Related Articles

Leave a Reply

Your email address will not be published. Required fields are marked *

Back to top button