ਦੇਸ਼ਦੁਨੀਆਂਪੰਜਾਬ

ਸਪੈਸ਼ਲ ਸੈਲ ਦੀ ਟੀਮ ਵੱਲੋਂ 185000 ਨਸ਼ੀਲੀਆਂ ਗੋਲੀਆਂ ਮਾਰਕਾ Tramowell-100 SR ਸਮੇਤ 4 ਵਿਅਕਤੀ ਕਾਬੂ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾਂ, ਸ਼੍ਰੀ ਮਨਪ੍ਰੀਤ ਸਿੰਘ PPS/DCP Inv. Jal. ਸ਼੍ਰੀ ਜਯੰਤ ਪੁਰੀ IPS/ADCP Inv ਸ਼੍ਰੀ ਪਰਮਜੀਤ ਸਿੰਘ PPS/ADCP Jal. ਅਤੇ ਹੋਰ ਸੀਨੀਅਰ ਅਫਸਰਾਨ ਵੱਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਜਸਪਾਲ ਸਿੰਘ, ਇੰਚਾਰਜ ਸਪੈਸ਼ਲ ਸੈਲ ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੇਠ ਮਿਤੀ 17.09.2025 ਨੂੰ ਸਪੈਸ਼ਲ ਸੈਲ ਦੀ ਟੀਮ ਬ੍ਰਾਏ ਗਸ਼ਤ ਬਾ-ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਟਰਾਂਸਪੋਰਟ ਨਗਰ ਜਲੰਧਰ ਤੋਂ ਪਠਾਨਕੋਟ ਚੌਂਕ ਜਲੰਧਰ ਸਾਈਡ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਬੱਲੇ ਬੱਲੇ ਫਾਰਮ ਨੇੜੇ ਲਿੰਕ ਰੋਡ ਰੇਰੂ ਪਿੰਡ ਗੇਟ ਜਲੰਧਰ ਦੇ ਲਾਗੇ ਪੁੱਜੀ ਤਾਂ ਫੇਰ ਪਿੰਡ ਗੇਟ ਦੇ ਨਜ਼ਦੀਕ ਤਿੰਨ ਵਿਅਕਤੀ ਤਿੰਨ ਵਜ਼ਨਦਾਰ ਪਲਾਸਟਿਕ ਬੋਰਿਆਂ ਦੇ ਲਾਗੇ ਖੜੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਆਪੋ-ਆਪਣੇ ਬੋਰੇ ਛੱਡ ਕੇ ਖਿਸਕਣ ਲੱਗਿਆਂ ਨੂੰ ਕਾਬੂ ਕਰਕੇ ਵਾਰੋ-ਵਾਰੀ ਨਾਮ ਪਤਾ ਪੁੱਛੇ। ਜੋ ਪਹਿਲੇ ਵਿਅਕਤੀ ਨੇ ਆਪਣਾ ਨਾਮ ਰਿਸ਼ੀ ਕਪੂਰ ਪੁੱਤਰ ਰੌਸ਼ਨ ਲਾਲ ਵਾਸੀ ਪਿੰਡ ਸਾਂਡਪੁਰ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 201 ਗਲੀ ਨੰਬਰ 3 ਪਿੰਡ ਲਿੱਧੜਾਂ ਜਿਲਾ ਜਲੰਧਰ, ਦੂਸਰੇ ਵਿਅਕਤੀ ਨੇ ਆਪਣਾ ਨਾਮ ਜਸਵਿੰਦਰ ਸਿੰਘ ਪੁੱਤਰ ਲੇਟ ਤਰਲੋਚਨ ਸਿੰਘ ਵਾਸੀ ਮਕਾਨ ਨੰਬਰ 135 ਮੁਬਾਰਕਪੁਰ ਪਿੰਡ ਸ਼ੇਖੇ ਥਾਣਾ ਮਕਸੂਦਾਂ ਜਿਲਾ ਜਲੰਧਰ ਅਤੇ ਤੀਸਰੇ ਵਿਅਕਤੀ ਨੇ ਆਪਣਾ ਨਾਮ ਰੋਹਿਤ ਭਾਟੀਆ ਪੁੱਤਰ ਓਮ ਪ੍ਰਕਾਸ਼ ਭਾਟੀਆ ਵਾਸੀ ਮਕਾਨ ਨੰਬਰ E-82 ਪਿੰਡ ਸ਼ੇਖੇ ਥਾਣਾ ਮਕਸੂਦਾਂ ਜਿਲਾ ਜਲੰਧਰ ਦੱਸਿਆ।

ਜਿਸ ਤੇ ਮੌਕਾ ਪਰ ਸ਼੍ਰੀ ਅਮਰਨਾਥ ਸਿੰਘ PPS, ACP ਲਾਇਸੈਂਸਿੰਗ ਜਲੰਧਰ ਨੂੰ ਬੁਲਾ ਕੇ ਉਕਤ ਤਿੰਨੇ ਪਲਾਸਟਿਕ ਦੇ ਬੋਰਿਆਂ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਤਾਂ ਤਿੰਨਾਂ ਬੋਰਿਆਂ ਵਿੱਚੋਂ ਕੁੱਲ 216 ਡੱਬੇ ਨਸ਼ੀਲੀਆਂ ਗੋਲੀਆਂ ਮਾਰਕਾ Tramowell-100 SR (ਕੁੱਲ ਗੋਲੀਆਂ 108000 ਮਾਰਕਾ Tamowell-100 SR) ਬ੍ਰਾਮਦ ਹੋਈਆਂ। ਜਿਸਦੇ ਅਧਾਰ ਤੇ ਮੁੱਕਦਮਾ ਨੰਬਰ 221 ਮਿਤੀ 17.09.2025 ਜੁਰਮ 22-61-85 NDPS ACT ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਅਰੋਪੀ ਜਸਵਿੰਦਰ ਸਿੰਘ ਉਕਤ ਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਮੁਕੱਦਮਾ ਵਿੱਚ ਨਾਮਜ਼ਦ ਕੀਤੇ ਅਰੋਪੀ ਗਗਨਦੀਪ ਮਨਚੰਦਾ ਪੁੱਤਰ ਮੁਨਸ਼ੀ ਰਾਮ ਵਾਸੀ ਮਕਾਨ ਨੰਬਰ 161 ਗਲੀ ਨੰਬਰ 3 ਜਨਤਾ ਕਲੋਨੀ ਰਾਹੋਂ ਰੋਡ ਲੁਧਿਆਣਾ ਨੂੰ ਕਾਬੂ ਕਰਕੇ 77000 ਨਸ਼ੀਲੀਆਂ ਗੋਲੀਆਂ ਮਾਰਕਾ Tramowell-100 SR ਹੋਰ ਬ੍ਰਾਮਦ ਕੀਤੀਆਂ ਗਈਆਂ ਹਨ। ਅਰੋਪੀ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button