
“ਭਗਵਾਨ ਵਾਲਮੀਕਿ ਪ੍ਰਭਾਤ ਫੇਰੀ ਸਭਾ” ਵਲੋਂ ਕੱਢੀ ਜਾ ਰਹੀ ਹੈ ਪ੍ਰਭਾਤ ਫੇਰੀ, ਭਗਤ ਪਰਿਵਾਰ ਆਪਣੇ ਘਰਾਂ ‘ਚ ਆਗਮਨ ਕਰਵਾ ਕੇ ਲੈ ਰਹੇ ਨੇ ਅਸ਼ੀਰਵਾਦ – ਰਾਕੇਸ਼ ਅਟਵਾਲ
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। “ਭਗਵਾਨ ਵਾਲਮੀਕਿ ਪ੍ਰਭਾਤ ਫੇਰੀ ਸਭਾ” ਜਲੰਧਰ ਕੈਂਟ ਵਲੋਂ “ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ” ਦੇ ਸਬੰਧ ਵਿੱਚ “ਭਗਵਾਨ ਵਾਲਮੀਕੀ ਤੀਰਥ ਅਸਥਾਨ” ਅੰਮ੍ਰਿਤਸਰ ਤੋਂ “ਪਵਿੱਤਰ ਜੋਤ” ਜਲੰਧਰ ਕੈਂਟ ਵਿਖੇ ਲਿਆਂਦੀ ਗਈ ਹੈ, ਜਿਸਦਾ ਸਮੂਹ ਨਗਰ ਵਾਸੀ ਦਰਸ਼ਨ ਕਰਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ “ਭਗਵਾਨ ਵਾਲਮੀਕਿ ਪ੍ਰਭਾਤ ਫੇਰੀ ਸਭਾ” ਜਲੰਧਰ ਕੈਂਟ ਦੇ ਚੇਅਰਮੈਨ ਰਾਜੇਸ਼ ਨਾਹਰ ਪਿੰਟਾ ਅਤੇ ਪ੍ਰਧਾਨ ਰਾਕੇਸ਼ ਅਟਵਾਲ ਨੇ ਦੱਸਿਆ ਕਿ “ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ” ਦੇ ਸਬੰਧ ਵਿੱਚ ਜਲੰਧਰ ਕੈਂਟ ਵਿੱਚ ਹਰ ਐਤਵਾਰ ਨੂੰ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ, ਜੋਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਉਸਤਤ ਅਤੇ ਭਜਨਾਂ ਦਾ ਗੁਣਗਾਨ ਕਰਦੇ ਹੋਏ “ਪਵਿੱਤਰ ਜੋਤ” ਦੇ ਨਾਲ ਨਗਰ ਪਰਿਕਰਮਾ ਕਰਦੀ ਹੋਈ ਭਗਤਾਂ ਦੇ ਘਰਾਂ ਵਿੱਚ ਵੀ ਪਹੁੰਚਦੀ ਹੈ, ਜਿਥੇ ਭਗਤ ਪਰਿਵਾਰ ਫੁੱਲਾਂ ਦੀ ਵਰਖਾ ਕਰਦੇ ਹੋਏ ਆਪਣੇ ਘਰਾਂ ਵਿੱਚ ਇਸ “ਪਵਿੱਤਰ ਜੋਤ” ਦਾ ਆਗਮਨ ਕਰਵਾ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਹ “ਪਵਿੱਤਰ ਜੋਤ” ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਕੱਢੀ ਜਾਂਦੀ ਸ਼ੋਭਾ ਯਾਤਰਾ ਵਿੱਚ ਵੀ ਸ਼ਸ਼ੋਭਿਤ ਕੀਤੀ ਜਾਵੇਗੀ। ਜਿਸਦਾ ਸਮੂਹ ਨਗਰ ਵਾਸੀ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਸਕਣਗੇ।
ਇਸ ਮੌਕੇ ਚੇਅਰਮੈਨ ਰਾਜੇਸ਼ ਨਾਹਰ ਪਿੰਟਾ, ਪ੍ਰਧਾਨ ਰਾਕੇਸ਼ ਅਟਵਾਲ, ਸ਼ਰਵਨ ਨਾਹਰ, ਬੰਟੀ ਸਹੋਤਾ, ਬਿੱਲਾ ਚੌਹਾਨ, ਰਤਨ ਸਹੋਤਾ, ਜਨਕ ਗਿੱਲ, ਗੌਤਮ ਸਰਵਟੇ, ਅਸੁਰ ਰਾਜ ਜਲੰਧਰ ਨਾਥ, ਸੁਰਿੰਦਰ ਹੰਸ, ਕਾਕਾ ਬੱਤਰਾ, ਰਿੰਕੂ ਸ਼ੁਭ, ਪ੍ਰੇਮ ਬੱਤਰਾ, ਯੋਗੇਸ਼ ਸ਼ੁਭ, ਤੀਰਥ ਨਾਹਰ, ਨਿਰਮਲ ਮੱਟੂ, ਮਿੱਲੂ ਸਿੱਧੂ, ਸੁਰਿੰਦਰ ਸ਼ੁਭ, ਰਿੰਕੂ ਅਟਵਾਲ, ਰਿੰਕੂ ਚੌਹਾਨ, ਲਾਡੀ ਸਰਵਟੇ, ਨਵਯੁਵਕ ਵਾਲਮੀਕੀ ਸਭਾ ਦੇ ਪ੍ਰਧਾਨ ਭਾਰਤ ਬਤਰਾ, ਧਰਮ ਗੁਰੂ ਸਚਿਨ ਅਸੁਰ ਰਾਵਣ, ਸੰਜੇ ਨਾਹਰ, ਬੰਟੀ ਨਾਹਰ, ਰਿੰਕੂ ਨਾਹਰ, ਰਾਜੇਸ਼ ਨਾਹਰ, ਲੱਕੀ ਹੰਸ, ਰਮਨ ਨਾਹਰ, ਨਿਸ਼ਾਂਤ ਨਾਹਰ ਸਹਿਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।
















