
ਸ਼ਿਵਮ ਸ਼ਰਮਾ ਨੇ ਇੱਕ ਇਮਾਨਦਾਰ, ਸੂਝਵਾਨ ਅਤੇ ਪੜ੍ਹੀ ਲਿਖੀ ਸ਼ਖ਼ਸੀਅਤ ਦੇ ਤੌਰ ਤੇ ਆਪਣੀ ਪਹਿਚਾਣ ਬਣਾਈ ਹੈ – ਭਾਜਪਾ ਆਗੂ
ਕਿਹਾ – ਸ਼ਿਵਮ ਸ਼ਰਮਾ ਦੀ ਜਿੱਤ ਵਾਰਡ ਦਾ ਬਿਹਤਰ ਵਿਕਾਸ ਕਰਵਾਉਣ ‘ਚ ਮੀਲ ਪੱਥਰ ਸਾਬਿਤ ਹੋਵੇਗੀ
ਵਾਰਡ ਵਾਸੀਆਂ ਨੇ ਵੀ ਵਿਸ਼ਵਾਸ ਜਤਾਉਂਦੇ ਕਿਹਾ – ਭਾਰੀ ਬਹੁਮਤ ਨਾਲ ਜਿੱਤਾ ਕੇ ਜਲੰਧਰ ਨਗਰ ਨਿਗਮ ਵਿੱਚ ਭੇਜਣਗੇ
ਜਲੰਧਰ, ਐਚ ਐਸ ਚਾਵਲਾ। ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਵਾਰਡ ਨੰਬਰ 12 ਤੋਂ ਭਾਜਪਾ ਉਮੀਦਵਾਰ ਸ਼ਿਵਮ ਸ਼ਰਮਾ ਦੇ ਹੱਕ ਵਿਚ ਸ਼ਿਵ ਐਨਕਲੇਵ ਅਤੇ ਬੁੰਗਾ ਕਲੋਨੀ ਵਿਖੇ ਵਾਰਡ ਵਾਸੀਆਂ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੀਨੀਅਰ ਭਾਜਪਾ ਆਗੂ ਰਾਜਿੰਦਰ ਸ਼ਰਮਾ ਤੇ ਅੰਜੂ ਪ੍ਰਭਾਕਰ ਸਮੇਤ ਕਈ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਾਰਡ ਵਾਸੀਆਂ ਵਲੋਂ ਸਾਰਿਆਂ ਦਾ ਫੁੱਲ ਮਾਲਾਵਾਂ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਭਾਜਪਾ ਆਗੂਆਂ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਵਮ ਸ਼ਰਮਾ ਨੇ ਇੱਕ ਇਮਾਨਦਾਰ, ਸੂਝਵਾਨ ਅਤੇ ਪੜ੍ਹੀ ਲਿਖੀ ਸ਼ਖ਼ਸੀਅਤ ਦੇ ਤੌਰ ਤੇ ਆਪਣੀ ਪਹਿਚਾਣ ਬਣਾਈ ਹੈ ਅਤੇ ਵਾਰਡ ਦਾ ਵਿਕਾਸ ਕਰਵਾਉਣ ਅਤੇ ਵਾਰਡ ਵਾਸੀਆਂ ਨੂੰ ਮਿਲਣ ਵਾਲੀਆਂ ਹਰ ਸੰਭਵ ਸਹੂਲਤਾਂ ਦਿਵਾਉਣ ਲਈ ਇੱਕ ਚੰਗੀ ਸੋਚ ਦੇ ਤਹਿਤ ਫੈਸਲੇ ਲੈ ਸਕਦੇ ਹਨ। ਜਿਨ੍ਹਾਂ ਦੀ ਜਿੱਤ ਵਾਰਡ ਦਾ ਬਿਹਤਰ ਵਿਕਾਸ ਕਰਵਾਉਣ ‘ਚ ਮੀਲ ਪੱਥਰ ਸਾਬਿਤ ਹੋਵੇਗੀ।
ਭਾਜਪਾ ਆਗੂਆਂ ਨੇ ਦੱਸਿਆ ਕਿ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਵੀ ਆਪਣੇ ਕਾਰਜਕਾਲ ਦੌਰਾਨ ਇਸ ਵਾਰਡ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਹਨ ਅਤੇ ਹੁਣ ਸ਼ਿਵਮ ਸ਼ਰਮਾ ਦੇ ਕੌਂਸਲਰ ਬਣਦੇ ਹੀ ਵਿਕਾਸ ਕਾਰਜ ਉਸੇ ਰਫ਼ਤਾਰ ਨਾਲ ਸ਼ੁਰੂ ਹੋ ਜਾਣਗੇ। ਵਾਰਡ ਵਾਸੀਆਂ ਨੇ ਵੀ ਸ਼ਿਵਮ ਸ਼ਰਮਾ ਤੇ ਵਿਸ਼ਵਾਸ ਜਤਾਉਂਦੇ ਕਿਹਾ ਕਿ 21 ਦਸੰਬਰ ਨੂੰ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦਿੰਦੇ ਹੋਏ ਭਾਰੀ ਬਹੁਮਤ ਨਾਲ ਜਿੱਤਾ ਕੇ ਜਲੰਧਰ ਨਗਰ ਨਿਗਮ ਵਿੱਚ ਭੇਜਣਗੇ।
ਗੌਰਤਲਬ ਹੈ ਸਮੁੱਚੇ ਵਾਰਡ ਵਾਸੀ ਵੀ ਸ਼ਿਵਮ ਸ਼ਰਮਾ ਦੀ ਦਿਲੋਂ ਤਾਰੀਫ ਕਰ ਰਹੇ ਹਨ ਅਤੇ ਨਗਰ ਨਿਗਮ ਵੱਲੋਂ ਵਾਰਡਾਂ ਵਿੱਚ ਨਵੇਂ ਸ਼ਾਮਲ ਕੀਤੇ ਗਏ ਇਲਾਕਿਆਂ ਵਿੱਚ ਵੀ ਸ਼ਿਵਮ ਸ਼ਰਮਾ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਕਿਉਂਕਿ ਸ਼ਿਵਮ ਸ਼ਰਮਾ ਲੰਬੇ ਸਮੇਂ ਤੋਂ ਸਾਰੇ ਲੋਕਾਂ ਨਾਲ ਜੁੜੇ ਹੋਏ ਹਨ, ਜਿਸ ਵਿੱਚ ਰਤੀ ਭਰ ਵੀ ਸ਼ੱਕ ਨਹੀਂ ਹੈ, ਜਿਸਨੂੰ ਦੇਖਦੇ ਹੋਏ ਸ਼ਿਵਮ ਸ਼ਰਮਾ ਦੀ ਜਿੱਤ ਨਿਸ਼ਚਿਤ ਰੂਪ ਵਿੱਚ ਦਿਖਾਈ ਦੇ ਰਹੀ ਹੈ।





























