
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਸਵਪਨ ਸ਼ਰਮਾ IPS, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ DSP ਦਲਬੀਰ ਸਿੰਘ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਲਈ ਸ਼੍ਰੀ ਸੰਦੀਪ ਸ਼ਰਮਾ PPS, Joint CP ਜਲੰਧਰ ਅਤੇ ਸ. ਹਰਵਿੰਦਰ ਸਿੰਘ ਵਿਰਕ PPS, DCP Investigation ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। Joint CP ਜਲੰਧਰ ਦੀ ਟੀਮ ਵਿੱਚ ਸ. ਬਲਵਿੰਦਰ ਸਿੰਘ ਰੰਧਾਵਾ PPS, ADCP City-1 ਜਲੰਧਰ, ਸ. ਨਿਰਮਲ ਸਿੰਘ PPS, ACP Central ਅਤੇ ਸੀ ਗੁਰਪ੍ਰੀਤ ਸਿੰਘ SHO ਡਵੀਜਨ ਨੰਬਰ 2 ਜਲੰਧਰ ਅਤੇ DCP Investigation ਦੀ ਟੀਮ ਵਿੱਚ ਸ. ਪਰਮਜੀਤ ਸਿੰਘ PPS, ACP Detective, I/C CIA Stalk ਇੰਸ: ਸੁਰਿੰਦਰ ਕੁਮਾਰ, I/C Crime Branch ਇੰਸ: ਹਰਿੰਦਰ ਸਿੰਘ ਅਤੇ I/C Special Cell ਇੰਸ: ਇੰਦਰਜੀਤ ਸਿੰਘ ਸ਼ਾਮਲ ਸਨ। ਜੋ ਇਹਨਾਂ ਟੀਮਾਂ ਨੇ ਇੱਕਜੁਠ ਕੰਮ ਕਰਕੇ ਲੱਧਾ ਕੋਠੀ ਸੰਗਰੂਰ ਵਿਖੇ ਤਾਇਨਾਤ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦੇ ਅੰਨ੍ਹੇ ਕਤਲ ਕੇਸ ਨੂੰ 48 ਘੰਟਿਆਂ ਦੇ ਅੰਦਰ ਵਿਗਿਆਨਕ ਅਤੇ ਤਕਨੀਕੀ ਜਾਂਚ ਨਾਲ ਸੁਲਝਾ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਲੱਧਾ ਕੋਠੀ, ਸੰਗਰੂਰ ਵਿਖੇ ਤਾਇਨਾਤ ਡੀ.ਐਸ.ਪੀ ਦਲਬੀਰ ਸਿੰਘ ਦਾ 1 ਜਨਵਰੀ 2024 ਨੂੰ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੀ ਲਾਸ਼ ਲੈਦਰ ਕੰਪਲੈਕਸ ਨੇੜੇ ਕੈਨਾਲ ਰੋਡ ਤੋਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਲੰਦਰ ਕੰਪਲੈਕਸ ਵਿਖੇ ਤਾਇਨਾਤ ਏ.ਐਸ.ਆਈ ਜੁਗਲ ਕਿਸ਼ੋਰ ਨੇ ਜਦੋਂ ਉਹ ਆਪਣੀ ਡਿਊਟੀ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ ਤਾਂ ਲਾਸ਼ ਦੇਖੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਏਐਸਆਈ ਨੇ ਤੁਰੰਤ ਥਾਣਾ ਡਵੀਜ਼ਨ-2 ਦੇ ਐਸਐਚਓ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਫੋਰਸ ਮੌਕੇ ‘ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 01 ਮਿਤੀ 01-01-2024 ਨੂੰ ਭਾਰਤੀ ਦੰਡਾਵਲੀ ਦੀ ਧਾਰਾ 302/379ਬੀ ਅਤੇ 34 ਦੇ ਨਾਲ-ਨਾਲ ਅਸਲਾ ਐਕਟ ਦੀ ਧਾਰਾ 25/27 ਤਹਿਤ ਥਾਣਾ ਡਿਵੀਜ਼ਨ 2 ਜਲੰਧਰ ਵਿਖੇ ਅਣਜਾਣ ਵਿਅਕਤੀ ਖਿਲਾਫ਼ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਸ਼ੀ ਨੂੰ ਫੜਨ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ। ਸ੍ਰੀ ਸਵਪਨ ਸ਼ਰਮਾ ਜੀ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿਗਿਆਨਕ, ਯੋਜਨਾਬੱਧ ਅਤੇ ਪੇਸ਼ਾਵਰ ਤਰੀਕੇ ਨਾਲ ਕਰਦੇ ਹੋਏ ਜੁਰਮ ਦੇ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਇਸ ਮਾਮਲੇ ਨੂੰ 48 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੇ ਆਧਾਰ ‘ਤੇ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਪ੍ਰਤਾਪ ਪੁਰਾ, ਥਾਣਾ ਸਦਰ ਜਲੰਧਰ ਅਤੇ ਇਸ ਸਮੇਂ ਸੇਵਾਮੁਕਤ ਇੰਸਪੈਕਟਰ ਕਸ਼ਮੀਰ ਸਿੰਘ ਦੇ ਮਕਾਨ ਨੰ: 166/6 ਨੇੜੇ ਮਿਨਹਾਸ ਟੈਂਟ ਹਾਊਸ, ਮੋਹਨ ਵਿਹਾਰ, ਜਲੰਧਰ ਵਿਚ ਕਿਰਾਏਦਾਰ ਹੈ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਇੱਕ ਆਟੋ ਰਿਕਸ਼ਾ ਚਲਾਉਂਦਾ ਹੈ, ਜਿਸ ‘ਤੇ ਕਤਲ ਤੋਂ ਕੁਝ ਘੰਟੇ ਪਹਿਲਾਂ ਮ੍ਰਿਤਕ ਡੀਐਸਪੀ ਸਵਾਰ ਸੀ। ਇਸ ਤੋਂ ਪਹਿਲਾਂ ਉਕਤ ਆਟੋ ਚਾਲਕ ਕੈਂਟਰ (Canter ) ਚਲਾਉਂਦਾ ਸੀ ਅਤੇ ਦੋਸ਼ੀ ਪਰ ਪਹਿਲਾਂ ਵੀ 01 ਮੁਕੱਦਮਾ ਲੜਾਈ ਝਗੜੇ ਦਾ ਦਰਜ ਹੈ, ਜਿਸ ਵਿੱਚ ਉਸਦਾ ਮੁਦੱਈ ਧਿਰ ਨਾਲ ਰਾਜੀਨਾਮਾ ਹੋ ਚੁੱਕਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।





























