ਦੇਸ਼ਦੁਨੀਆਂਪੰਜਾਬ

ਲੜਕੀ ਦੀ ਮਰਜੀ ਤੋਂ ਬਿਨ੍ਹਾ ਉਸ ਦੀਆਂ ਇਤਰਾਜਯੋਗ ਹਾਲਤ ਵਿੱਚ ਵੀਡੀਓਜ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲੇ 2 ਦੋਸ਼ੀਆਂ ਖਿਲਾਫ਼ FIR ਦਰਜ

ਜਲੰਧਰ, ਐਚ ਐਸ ਚਾਵਲਾ। ਜਲੰਧਰ ਦਿਹਾਤੀ ਪੁਲਿਸ ਨੇ ਇੱਕ ਲੜਕੀ ਦੀ ਮਰਜੀ ਤੋਂ ਬਿਨ੍ਹਾ ਉਸ ਦੀਆਂ ਇਤਰਾਜਯੋਗ ਹਾਲਤ ਵਿੱਚ ਵੀਡੀਓਜ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲੇ 2 ਦੋਸ਼ੀਆਂ ਖਿਲਾਫ਼ FIR ਦਰਜ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਇੱਕ ਦਰਖਾਸਤ ਵੱਲੋਂ Xxx ਪੁੱਤਰੀ XxX ਵਾਸੀ Xxx ਵਾਸੀ xxx, ਜਲੰਧਰ ਬਰਖਿਲਾਫ 1) ਪ੍ਰਭਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਕੋਦਰ, ਥਾਣਾ ਨਕੋਦਰ ਸਿਟੀ, ਜਲੰਧਰ ਉਮਰ ਕਰੀਬ 18 ਸਾਲ, 2) ਇੰਦਰਜੋਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਕੰਗਣੀਵਾਲ, ਜਮਸ਼ੇਰ, ਜਲੰਧਰ ਉਮਰ ਕਰੀਬ 19 ਸਾਲ ਵਗੈਰਾ ਦੇ ਦਿੱਤੀ ਸੀ। ਜਿਸਦੀ ਪੜਤਾਲ ਪੁਲਿਸ ਕਪਤਾਨ ਪੀ.ਬੀ.ਆਈ ਜਲੰਧਰ ਦਿਹਾਤੀ ਰਾਹੀਂ ਕਰਵਾਈ ਗਈ ਜੋ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦਰਖਾਸਤ ਕਰਤਾ ਨੂੰ ਸਾਲ 2024 ਦੌਰਾਨ ਸੋਸ਼ਲ ਮੀਡੀਆ ਰਾਹੀਂ ਪ੍ਰਭਜੀਤ ਸਿੰਘ ਦੇ ਸੰਪਰਕ ਵਿੱਚ ਆਈ। ਪ੍ਰਭਜੀਤ ਸਿੰਘ ਨੇ ਆਪਣੇ ਦੋਸਤ ਇੰਦਰਜੋਤ ਨਾਲ ਇਸਦੀ ਜਾਣ ਪਹਿਚਾਣ ਕਰਵਾਈ।

ਇਹਨਾਂ ਦੋਹਾਂ ਨੇ ਦਰਖਾਸਤ ਕਰਤਾ ਨੂੰ ਬਹਿਲਾ ਫੁਸਲਾ ਕੇ ਮਿਲਣ ਲਈ ਬੁਲਾਇਆ, ਤੇ ਜਨਮਦਿਨ ਦੀ ਪਾਰਟੀ ਦੇ ਬਹਾਨੇ ਨਾਲ ਉਸਦੀ ਮਰਜੀ ਤੋਂ ਬਿਨ੍ਹਾ ਉਸ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਉਸਦੀਆਂ ਇਤਰਾਜਯੋਗ ਹਾਲਤ ਵਿੱਚ ਵੀਡੀਓਜ ਬਣਾਈਆਂ। ਇਹਨਾਂ ਵੀਡੀਓਜ ਨੂੰ ਉਸਦੀ ਮਰਜੀ ਤੋਂ ਬਿਨ੍ਹਾ ਸ਼ੋਸ਼ਲ ਮੀਡੀਆ ਪਰ ਵਾਇਰਲ ਕੀਤਾ ਤੇ ਉਸਨੂੰ ਧਮਕਾਇਆ ਗਿਆ। ਬਾਅਦ ਪੜਤਾਲ ਇਸ ਰਿਪੋਰਟ ਪਰ ਕਾਨੂੰਨੀ ਰਾਏ ਹਾਸਿਲ ਕਰਕੇ ਮੁਕੱਦਮਾ ਨੰਬਰ 76 ਮਿਤੀ 20-08-2025 ਅ/ਧ 64(2), 351(2), 61(2) ਬੀ.ਐਨ. ਐਸ (376, 120-ਬੀ, 506 ਭ:ਦ) ਅਤੇ 67, 67 (ਏ) ਆਈ ਟੀ ਐਕਟ ਤਹਿਤ ਥਾਣਾ ਨੂਰਮਹਿਲ ਵਿਖੇ ਬਰਖਿਲਾਫ 1) ਪ੍ਰਭਜੀਤ ਸਿੰਘ ਅਤੇ 2) ਇੰਦਰਜਤ ਸਿੰਘ ਉਕਤਾਨ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁੱਕਦਮਾ ਦੀ ਤਫਤੀਸ਼ ਸਬੰਧੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ। ਮੁੱਕਦਮਾ ਦੇ ਦੋਸ਼ੀਆਨ ਨੂੰ ਗਿਰਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਤੋਂ ਇਲਾਵਾ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਸਖਤ ਲਫਜਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਇਸ ਨੂੰ ਟੈਕਨੀਕਲੀ ਮੋਨੀਟਰ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਰਾਰਤੀ ਅਨਸਰ ਉਪਰੋਕਤ ਵਿਸ਼ਾ ਸਬੰਧੀ ਵੀਡੀਓਜ ਨੂੰ ਵਾਇਰਲ ਕਰਦਾ, ਕੁਮੈਂਟ ਕਰਦਾ ਜਾਂ ਐਡਿਟਿੰਗ ਕਰਦਾ ਪਾਇਆ ਗਿਆ ਤਾਂ ਅਜਿਹੇ ਵਿਅਕਤੀ ਖਿਲਾਫ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button