ਦੇਸ਼ਦੁਨੀਆਂਪੰਜਾਬ

ਲੁਧਿਆਣਾ ਅੰਡਰ-14 ਹਾਕੀ ਟੀਮ ਨੇ ਜਿੱਤਿਆ ਸਿਲਵਰ ਮੈਡਲ, ਮੁੰਡੀਆਂ ਕਲਾਂ ਦੀਆਂ 5 ਖਿਡਾਰਨਾਂ ਨੇ ਵਧਾਇਆ ਪਿੰਡ ਦਾ ਮਾਣ

PRIME INDIAN NEWS✍️H S CHAWLA

ਲੁਧਿਆਣਾ, (PIN):- 70ਵੀਆਂ ਅੰਤਰ-ਜ਼ਿਲ੍ਹਾ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਹਾਕੀ ਮੁਕਾਬਲਿਆਂ ਵਿੱਚ ਲੁਧਿਆਣਾ ਦੀ ਗਰਲਜ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ ਖਿਡਾਰਨਾਂ ਦੀ ਸਖ਼ਤ ਮਿਹਨਤ ਸਦਕਾ ਟੀਮ ਨੇ ਕਈ ਮਜ਼ਬੂਤ ਟੀਮਾਂ ਨੂੰ ਹਰਾਉਂਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ।

ਫਾਈਨਲ ਵਿੱਚ PIS ਬਠਿੰਡਾ ਨਾਲ ਮੁਕਾਬਲਾ 1-1 ਦੀ ਬਰਾਬਰੀ ’ਤੇ ਚੱਲ ਰਿਹਾ ਸੀ, ਪਰ ਆਖ਼ਰੀ ਤਿੰਨ ਮਿੰਟਾਂ ਦੌਰਾਨ ਲੁਧਿਆਣਾ ਵਿਰੁੱਧ ਮਿਲੇ ਪੈਨਲਟੀ ਕਾਰਨਰ ਦੇ ਫੈਸਲੇ ਉੱਤੇ ਲੁਧਿਆਣਾ ਕੋਚ ਨਾਖੁਸ਼ ਨਜ਼ਰ ਆਏ।

ਇਸ ਰਾਜ ਪੱਧਰੀ ਮੁਕਾਬਲਿਆਂ ਵਿੱਚ ਇੱਕ ਹੋਰ ਖਾਸ ਗੱਲ ਵਿਚਾਰਨ ਵਾਲੀ ਇਹ ਰਹੀ ਕਿ ਅੱਜ ਪੰਜਾਬ ਵਿੱਚ ਮੋਹਾਲੀ, ਬਾਦਲ ਸਣੇ ਹੋਰ ਵੀ ਕਈ ਥਾਵਾਂ ਉੱਤੇ ਐਸਟਰੋਟਰਫ ਗ੍ਰਾਉੰਡ ਅਤੇ ਸਰਕਾਰ ਵੱਲੋਂ ਬੱਚਿਆਂ ਲਈ ਰਿਹਾਇਸ਼ ਦੇ ਨਾਲ ਹੀ ਪ੍ਰੋਫੈਸ਼ਨਲ ਕੋਚ ਅਤੇ ਡਾਈਟ ਦਾ ਪ੍ਰਬੰਧ ਹੁੰਦੇ ਹੋਏ ਵੀ ਇਹਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੀਆਂ ਟੀਮਾਂ ਹੱਥੋਂ ਵੱਡੇ ਫਰਕ ਨਾਲ ਹਾਰ ਜਾਣਾ ਹੈਰਾਨ ਕਰਦਾ ਹੈ।

ਇਸ ਗੱਲ ਉੱਤੇ ਸਰਕਾਰ ਦੇ ਨਾਲ ਹੀ ਸਪੋਰਟਸ ਡਿਪਾਰਟਮੈਂਟ ਨੂੰ ਧਿਆਨ ਦੇਣ ਦੀ ਲੋੜ ਹੈ। ਲੁਧਿਆਣਾ ਟੀਮ ਵਿੱਚ ਗਰਲਜ਼ ਹਾਕੀ ਮੁੰਡੀਆਂ ਕਲਾਂ ਦੀਆਂ ਪੰਜ ਖਿਡਾਰਨਾਂ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਛੇਵੀਂ ਜਮਾਤ ਦੀ ਰੀਆ ਇਸ ਟੂਰਨਾਮੈਂਟ ਵਿੱਚ ਸਾਰਿਆਂ ਤੋਂ ਸਫਲ ਗੋਲਕੀਪਰ ਸਿੱਧ ਹੋਈ। ਬਠਿੰਡਾ ਵਿਖੇ ਚੱਲੇ ਇਸ ਟੂਰਨਾਮੈਂਟ ਦੋਰਾਨ ਖਿਡਾਰਨਾਂ ਦਾ ਹੌਂਸਲਾ ਵਧਾਉਣ ਲਈ ਹਾਕੀ ਮੁੰਡੀਆਂ ਦੇ ਕੋਚ ਮਨਪ੍ਰੀਤ ਸਿੰਘ ਅਤੇ ਗਰਲਜ਼ ਹਾਕੀ ਮੁੰਡੀਆਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜਮਾਲਪੁਰੀ, ਹਾਕੀ ਅਖਾੜਾ ਤੋਂ ਕੋਚ ਕੁਲਵਿੰਦਰ ਸਿੰਘ, ਹਾਕੀ ਜਲਾਲਦੀਵਾਲ ਤੋਂ ਕੋਚ ਬਲਜੀਤ ਕੌਰ, ਹਾਕੀ ਚਚਰਾੜੀ ਤੋਂ ਕੋਚ ਕੁਲਵਿੰਦਰ ਸਿੰਘ ਅਤੇ ਸੁਖਮਿੰਦਰ ਸਿੰਘ ਮੌਜੂਦ ਰਹੇ।

ਇਸ ਮੋਕੇ ਡਿੰਪਲ ਮਦਾਨ (ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫਸਰ) ਕੁਲਵੀਰ ਸਿੰਘ (ਜਿਲਾ ਸਪੋਰਟਸ ਕੋਆਰਡੀਨੇਟਰ), ਮਨਦੀਪ ਕੁਮਾਰ (ਜ਼ਿਲ੍ਹਾ ਖੇਡ ਅਫਸਰ) ਲੁਧਿਆਣਾ ਵੱਲੋਂ ਲੁਧਿਆਣਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਖੁਸ਼ੀ ਜਾਹਿਰ ਕਰਦਿਆਂ ਬੱਚੀਆਂ ਲਈ ਹਰ ਸੰਭਵ ਮੱਦਦ ਦਾ ਐਲਾਨ ਕੀਤਾ। SOE ਮੁੰਡੀਆਂ ਕਲਾਂ ਦੀ ਪ੍ਰਿੰਸੀਪਲ ਪੂਜਾ ਤ੍ਰੇਹਨ ਨੇ ਸਮੁੱਚੀ ਲੁਧਿਆਣਾ ਟੀਮ ਦੀਆਂ ਖਿਡਾਰਨਾਂ ਦੇ ਮਾਪਿਆਂ, ਕੋਚਾਂ ਅਤੇ ਸਕੂਲ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ।

ਇਸ ਮੌਕੇ ਮੁੰਡੀਆਂ ਸਕੂਲ SMC ਕਮੇਟੀ ਦੀ ਚੇਅਰਪਰਸਨ ਰਵਿੰਦਰ ਕੌਰ, ਕੋਚ ਅਕਵਿੰਦਰਪ੍ਰੀਤ ਕੌਰ, ਪ੍ਰਿਤਪਾਲ ਸਿੰਘ, ਰਾਜਕੁਮਾਰ, ਸੁੱਖਵਿੰਦਰ ਸਿੰਘ ਮੂੰਡੀਆਂ, ਪ੍ਰਦੀਪ ਕੁਮਾਰ, ਅਮਨਦੀਪ ਕੌਰ ਨੇ ਮੁੰਡੀਆਂ ਪਹੁੰਚਣ ਤੇ ਖਿਡਾਰਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

Related Articles

Back to top button