
ਕਿਹਾ – ਇਹਨਾਂ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਨ ਲਈ ਮੈਂ ਅਤੇ ਮੇਰੀ ਟੀਮ ਹਮੇਸ਼ਾ ਖੜੀ ਰਹੇਗੀ
ਜਲੰਧਰ ਕੈਂਟ, ਐਚ ਐਸ ਚਾਵਲਾ। ਆਮ ਆਦਮੀ ਪਾਰਟੀ ਯੂਥ ਵਿੰਗ ਜਿਲ੍ਹਾ ਜਲੰਧਰ ਦੇ ਪ੍ਰਧਾਨ ਰੂਬਲ ਸੰਧੂ ਜਿੱਥੇ ਸਿਆਸਤ ਵਿੱਚ ਪੂਰੀ ਤਰਾਂ ਸਰਗਰਮ ਹਨ, ਉਥੇ ਉਹ ਸਮਾਜ ਸੇਵਕ ਦੇ ਤੌਰ ਤੇ ਆਪਣੀ Association ਮਿਸ਼ਨ ਫਤਹਿ ਦੇ ਤਹਿਤ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਦੀ ਮਦਦ ਕਰਨ ਵਿੱਚ ਵੀ ਪਿੱਛੇ ਨਹੀਂ ਹੱਟਦੇ। ਬੀਤੇ ਦਿਨੀ ਉਨ੍ਹਾਂ ਬਲਾਕ ਪ੍ਰਧਾਨ ਤਿਲਕ ਰਾਜ ਸ਼ਰਮਾ ਨਾਲ ਜਲੰਧਰ ਕੈਂਟ ਵਿੱਚ ਚੱਲ ਰਹੀ DIAMOND BOXING ACADEMY ਵਿਖੇ ਪਹੁੰਚ ਕੇ ਬੱਚਿਆਂ ਨੂੰ ਬੋਕਸਿੰਗ ਕਿਟਸ ਦਿੱਤੀਆਂ। ਅਕੈਡਮੀ ਦੇ ਕੋਚ ਤਰੁਣ ਗੋਇਲ ਅਤੇ ਸਮੂਹ ਮੈਂਬਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਅਕੈਡਮੀ ਦੇ ਸਾਰੇ ਮੈਂਬਰਾਂ ਨੇ ਰੂਬਲ ਸੰਧੂ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਰੂਬਲ ਸੰਧੂ ਨੇ ਕਿਹਾ ਕਿ ਮੈਂ ਇਸ ਅਕੈਡਮੀ ਦੇ ਕੋਚ ਅਤੇ ਸਮੂਹ ਮੈਂਬਰਾਨ, ਬੋਕਸਿੰਗ ਖਿਡਾਰੀਆਂ ਅਤੇ ਓਹਨਾ ਦੇ ਪਰਿਵਾਰਾਂ ਨਾਲ ਕੁਛ ਦਿਨ ਪਹਿਲੇ ਵਾਅਦਾ ਕੀਤਾ ਸੀ ਕਿ ਮੈਂ ਆਪਣੀ Association ਮਿਸ਼ਨ ਫਤਹਿ ਵਲੋਂ ਸਾਰੇ ਬੱਚਿਆਂ ਲਈ ਬੋਕਸਿੰਗ ਖੇਡਣ ਦੇ ਸਾਮਾਨ ਮੁਹਈਆ ਕਰਵਾਵਾਂਗਾ ਅਤੇ ਅੱਜ ਉਸ ਵਾਅਦੇ ਨੂੰ ਪੂਰਾ ਕਰ ਦਿੱਤਾ ਗਿਆ ਹੈ। ਰੂਬਲ ਸੰਧੂ ਨੇ ਇਸ ਅਕੈਡਮੀ ਦੇ ਉੱਚ ਮੁਕਾਮ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਜਦੋਂ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਬੱਚੇ ਦੇਸ਼, ਕੌਮ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਨ ਲਈ ਮੈਂ ਅਤੇ ਮੇਰੀ ਟੀਮ ਹਮੇਸ਼ਾ ਖੜੀ ਰਹੇਗੀ। ਇਸ ਮੌਕੇ ਅਕੈਡਮੀ ਦੇ ਮੈਂਬਰਾਂ ਸਹਿਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ।





























