ਸਰਦਾਰ ਭੱਟੀ ਨੇ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ
ਪੈਰਿਸ /ਜਰਮਨੀ, (PRIME INDIAN NEWS) :- ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਨਾਲ ਸਬੰਧਿਤ 13 ਕਲੱਬਾ ਦੇ ਪ੍ਰਬੰਧਕਾਂ ਨੇ ਇੱਕ ਮੀਟਿੰਗ ਜਰਮਨੀ ਦੇ ਸ਼ਹਿਰ ਕੋਲਨ ‘ਚ ਸਥਿਤ ਰੈਸਟਰੈਂਟ ਇਨ ਦਿੱਲੀ ਵਿਖੇ ਕੀਤੀ। ਇਸ ਮੀਟਿੰਗ ਵਿੱਚ ਜਿੱਥੇ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ, ਉੱਥੇ ਹੀ ਪਿਛਲੇ ਸੀਜਨ ਵਿੱਚ, ਜਾਣੇ ਅਣਜਾਣੇ ਵਿੱਚ ਜਿਹੜੀਆਂ ਥੋੜੀਆਂ ਬਹੁਤ ਤਰੁਟੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਦੂਰ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ।

ਮੀਟਿੰਗ ਬਹੁਤ ਹੀ ਸੁਹਾਵਣੇ ਅਤੇ ਮਿਲਾਪੜੇ ਮਾਹੌਲ ਵਿੱਚ ਹੋਈ, ਜਿਸ ਵਿੱਚ ਜੱਗੇ ਦਿਉਲ, ਇੰਦਰਜੀਤ,ਅਤੇ ਸਮਰਾ ਸਾਹਿਬ ਨੇ ਖਿਡਾਰੀਆਂ, ਕੁਮੈਂਟਰਾਂ ਅਤੇ ਰੈਫ਼ਰੀਆਂ ਨੂੰ ਮੰਗਵਾਉਣ ਬਾਰੇ ਵਿਸਥਾਰ ਸਹਿਤ ਹਰੇਕ ਕਲੱਬ ਦੇ ਪ੍ਰਮੋਟਰਾਂ ਨੂੰ ਦੱਸਿਆ ਅਤੇ ਆਸ ਪ੍ਰਗਟਾਈ ਕਿ ਹਰੇਕ ਕਲੱਬ ਦੇ ਪ੍ਰਬੰਧਕ ਮਿੱਥੀ ਹੋਈ ਤਰੀਕ ਤੋਂ ਪਹਿਲਾਂ ਪਹਿਲਾਂ ਖਿਡਾਰੀਆਂ ਦੇ ਕਾਗਜ ਪੱਤਰ ਤਿਆਰ ਕਰਵਾ ਕੇ ਮਿਸਟਰ ਸੰਜੀਵ ਤੱਕ ਪਹੁੰਚਾ ਦੇਣਗੇ ਤਾਂ ਕਿ ਵੀਜੇ ਲੱਗਣ ਵਿੱਚ ਕੋਈ ਦੇਰੀ ਨਾ ਹੋ ਸਕੇ। ਬਾਹਰੋਂ ਗਏ ਕਲੱਬਾਂ ਦੇ ਪ੍ਰਬੰਧਕਾਂ ਵਾਸਤੇ ਖਾਣ ਪੀਣ ਦੇ ਸਾਰੇ ਪ੍ਰਬੰਧ ਇੰਦਰਜੀਤ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇੰਡੀਅਨ ਰੈਸਟਰੈਂਟ ਇਨ ਦਿੱਲੀ ਵਿਖੇ ਕੀਤੇ ਹੋਏ ਸਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇੰਦਰਜੀਤ ਨੇ ਜਰਮਨੀ ਪਹੁੰਚਣ ਤੇ ਹਰੇਕ ਕਲੱਬ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਮੀਟਿੰਗ ਦੀ ਸਮਾਪਤੀ ਉਪਰੰਤ, ਫੈਡਰੇਸ਼ਨ ਦੇ ਕਰਤਾ ਧਰਤਾ ਜੱਗਾ ਦਿਉਲ, ਇੰਦਰਜੀਤ ਜਰਮਨੀ, ਲਾਲੀ ਬੈਲਜੀਅਮ, ਸੰਧੂ ਸਾਹਿਬ ਜਰਮਨੀ, ਚੰਨਾਂ ਖੀਰਾਂ ਵਾਲੀ, ਮੰਗੀ ਫਰਾਂਸ, ਲੱਕੀ ਬੈਲਜੀਅਮ, ਅਵਤਾਰ ਸਿੰਘ ਬੈਲਜੀਅਮ, ਬਿੱਲਾ ਹੌਲੈਂਡ, ਸੁਖਮਿੰਦਰ ਸਿੰਘ ਜੌਹਲ ਇਟਲੀ ਵਾਲਿਆਂ ਦੇ ਸਾਥੀਆਂ ਅਤੇ ਰਿੰਕੂ ਸਮਰਾ ਬੈਲਜੀਅਮ ਸਹਿਤ ਕਈ ਹੋਰ ਸ਼ਖਸ਼ੀਅਤਾਂ ਨੇ ਵੀ ਕਬੱਡੀ ਕਰਵਾਉਣ ਦੇ ਬਾਬਾ ਬੋਹੜ ਅਤੇ ਫਰਾਂਸ ਦੇ ਉੱਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਭਰਵਾਂ ਸੁਆਗਤ ਕਰਨ ਦੇ ਨਾਲ ਨਾਲ ਮਾਣ ਸਨਮਾਨ ਵੀ ਕੀਤਾ। ਸ. ਭੱਟੀ ਨੇ ਵੀ ਇਸ ਮਾਣ ਸਨਮਾਨ ਲਈ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਸਿਰਫ ਉਨ੍ਹਾਂ ਕਲੱਬਾਂ ਦੇ ਪ੍ਰਬੰਧਕਾਂ ਨੇ ਹੀ ਭਾਗ ਲਿਆ ਸੀ, ਜਿਹੜੇ ਜਿਹੜੇ ਕਲੱਬ ਟੀਮਾਂ ਵੀ ਬਣਾ ਰਹੇ ਹਨ ਅਤੇ ਖੇਡ ਮੇਲੇ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕ ਰਹੇ ਹਨ।





























