
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਵੱਲੋ ਅਤੇ ਪੰਜਾਬ ਸਰਕਾਰ ਅਤੇ ਮਾਨਯੋਗ DGP ਸਾਹਿਬ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਜੋ ਯੁੱਧ ਛੇੜਿਆ ਗਿਆ ਹੈ, ਉਸ ਦੌਰਾਨ ਸ੍ਰੀਮਤੀ ਜਸਰੂਪ ਕੋਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਰਹਿਨੁਮਾਈ ਹੇਠ ਇੰਸ: ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ ਵੱਲੋ ਪਿੰਡ ਗੋਸੂਵਾਲ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਦੇ 2 ਡਰੰਮ ਵਜਨੀ 300 ਕਿੱਲੋਗ੍ਰਾਮ ਬ੍ਰਾਮਦ ਕੀਤੀ ਅਤੇ ਦੋਸ਼ੀ ਮਨਜੀਤ ਸਿੰਘ ਉਰਫ ਸ਼ਕਤੀਮਾਨ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਗੋਸੂਵਾਲ ਟਿੱਬਾ ਥਾਣਾ ਮਹਿਤਪੁਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ। ਉਸਦੇ ਖਿਲਾਫ ਮੁਕੱਦਮਾ ਨੰਬਰ 37 ਮਿਤੀ 12.03.2025 ਅ/ਧ 61-1-14 ਐਕਸਾਇਜ ਐਕਟ ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਮਹਿਤਪੁਰ ਦੇ ਇਲਾਕੇ ਵਿੱਚ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਹਰ ਰੋਜ ਨਸ਼ਿਆਂ ਖਿਲਾਫ ਛਾਪਾਮਾਰੀ ਕੀਤੀ ਜਾ ਰਹੀ ਹੈ, ਕੋਈ ਵੀ ਨਸ਼ਾ ਵੇਚਦਾ ਪਾਇਆ ਗਿਆ ਜਾ ਪਤਾ ਲੱਗਾ ਤਾਂ ਉਸ ਨੂੰ ਬਿਲਕੁੱਲ ਬਖਸ਼ਿਆ ਨਹੀ ਜਾਵੇਗਾ। ਇਲਾਕੇ ਵਿੱਚ ਜੋ ਨਸ਼ਾ ਤਸਕਰ ਰਹਿੰਦੇ ਉਹਨਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਉਨ੍ਹਾ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਜੋ ਵੀ ਇਹਨਾ ਨੇ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈ ਹੈ। ਉਹਨਾ ਦੇ ਅਦਾਲਤ ਵੱਲੋ ਆਰਡਰ ਹਾਸਿਲ ਕਰਕੇ ਪ੍ਰੋਪਰਟੀ ਸੀਲ ਕੀਤੀ ਜਾਵੇਗੀ ਜੋ ਦੋਸ਼ੀ ਮਨਜੀਤ ਸਿੰਘ ਦੇ ਖਿਲਾਫ ਪਹਿਲਾ ਵੀ ਸ਼ਰਾਬ ਦੇ ਮੁਕੱਦਮੇ ਦਰਜ ਹਨ। ਇਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਹ ਕਿੱਥੇ ਸ਼ਰਾਬ ਵੇਚਦਾ ਹੈ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।





























