ਦੇਸ਼ਦੁਨੀਆਂਪੰਜਾਬ

ਹਲਕਾ ਜਲੰਧਰ ਕੈਂਟ ਦੇ ਅਧੀਨ ਪੈਂਦੇ ਵਾਰਡ ਨੰਬਰ 12 ਅਤੇ ਵਾਰਡ ਨੰਬਰ 14 ‘ਚ ਹੋਵੇਗੀ ਤਿਕੋਣੀ ਕਾਂਟੇਦਾਰ ਟੱਕਰ

ਉਮੀਦਵਾਰਾਂ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਬਾਰੇ PRIME INDIAN NEWS ਵਲੋਂ ਕੀਤੇ ਜਾਣਗੇ ਖੁਲਾਸੇ

ਜਲੰਧਰ, ਐਚ ਐਸ ਚਾਵਲਾ। ਵਿਧਾਨਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਪੈਂਦੇ ਵਾਰਡ ਨੰਬਰ 12 ਅਤੇ ਵਾਰਡ ਨੰਬਰ 14 ‘ਚ ਤਿਕੋਣੀ ਕਾਂਟੇਦਾਰ ਟੱਕਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਦੋਵੇਂ ਵਾਰਡਾਂ ਵਿੱਚ ਚੋਣ ਲੜਨ ਦੇ ਇੱਛੁਕ ਉਮੀਦਵਾਰ ਆਪਣੇ ਇਲਾਕੇ ਦੇ ਵਸਨੀਕਾਂ ਦੇ ਨਾਲ ਨਾਲ ਸਮਾਜ ਵਿੱਚ ਵੀ ਚੰਗੀ ਸਖਸ਼ੀਅਤ ਦੇ ਤੌਰ ਤੇ ਜਾਣੇ ਜਾਂਦੇ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਵਲੋਂ ਬਿੱਲਾ ਟੁੱਟ, ਭਾਜਪਾ ਵਲੋਂ ਸ਼ਿਵਮ ਸ਼ਰਮਾ, ਕਾਂਗਰਸ ਵਲੋਂ ਮਨੋਜ ਮੰਨੂ ਅਤੇ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਵਲੋਂ ਮੋਂਟੂ ਸੱਭਰਵਾਲ, ਭਾਜਪਾ ਵਲੋਂ ਅਜੇ ਪੀਵਾਲ, ਕਾਂਗਰਸ ਵਲੋਂ ਸੁਰਿੰਦਰ ਸਿੰਘ ਮਿਨਹਾਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

ਇਹ ਸਾਰੇ ਉਮੀਦਵਾਰ ਆਪਣੇ ਆਪਣੇ ਵਾਰਡਾਂ ਵਿੱਚ ਆਪਣੀ ਅੱਛੀ ਖਾਸੀ ਜਾਣ ਪਹਿਚਾਣ ਅਤੇ ਪੈਠ ਰੱਖਦੇ ਹਨ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੋਨੋਂ ਵਾਰਡਾਂ ‘ਚ ਮੁਕਾਬਲਾ ਤਿਕੋਣਾ ਅਤੇ ਦਿਲਚਸਪ ਹੋਵੇਗਾ। ਬਾਕੀ ਕਿਸਨੇ ਆਪਣੇ ਆਪਣੇ ਇਲਾਕੇ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਅਤੇ ਲੋਕ ਭਲਾਈ ਦੇ ਕੰਮ ਕੀਤੇ ਹਨ ਅਤੇ ਹੋਰ ਕਿਹੜੇ ਕਿਹੜੇ ਕਾਰਜ ਕਰਵਾਉਣ ਦੀ ਮਨਸ਼ਾ ਰੱਖਦੇ ਹਨ, ਇਸ ਬਾਰੇ PRIME INDIAN NEWS ਵਲੋਂ ਖੁਲਾਸੇ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button