
ਸਪੈਸ਼ਲ ਸੈਲ ਜਲੰਧਰ ਵੱਲੋਂ ਹੈਰੋਇਨ ਸਪਲਾਈ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼; 02 ਵਾਹਨ ਵੀ ਬਰਾਮਦ
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ IPS, ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਤੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ PPS, DCP Inv. Jal., ਸ਼੍ਰੀ ਦੇਵ ਸਿੰਘ PPS, ADCP Inv. Jal., ਸ਼੍ਰੀ ਅਮਰਬੀਰ ਸਿੰਘ PPS, ACP Detective Jal. ਅਤੇ ਹੋਰ ਸੀਨੀਅਰ ਅਫਸਰਾਂ ਦੀ ਨਿਗਰਾਨੀ ਹੇਠ ਜਲੰਧਰ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ SI ਮਨਜਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਕਮਿਸ਼ਨਰੇਟ ਜਲੰਧਰ ਦੀ ਅਗਵਾਈ ਹੇਠ ਸਪੈਸ਼ਲ ਸੈਲ ਦੀ ਟੀਮ ਨੇ 02 ਮੁਲਜ਼ਮ 02 ਕਿਲੋਗ੍ਰਾਮ ਹੈਰੋਇਨ, ₹7.80 ਲੱਖ ਡਰੱਗ ਮਨੀ ਅਤੇ 32 ਬੋਰ ਪਿਸਟਲ ਸਮੇਤ 05 ਜਿੰਦਾ ਰੌਂਦਾਂ ਨਾਲ ਗ੍ਰਿਫ਼ਤਾਰ ਕੀਤਾ ਹੈ।
ਸਪੈਸ਼ਲ ਸੈਲ ਦੀ ਟੀਮ ਵੱਲੋਂ ਦੌਰਾਨੇ ਨਾਕਾਬੰਦੀ ਟੀ-ਪੁਆਇੰਟ ਨਾਖਾਂ ਵਾਲਾ ਬਾਗ ਨੇੜੇ ਤਿਲਕ ਨਗਰ ਜਲੰਧਰ ਮੌਜੂਦ ਸੀ ਕਿ ਦਸ਼ਮੇਸ਼ ਨਗਰ ਜਲੰਧਰ ਵਾਲੀ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਨੰਬਰੀ PB-91-6313, ਮਾਰਕਾ ਹੁੰਡਈ I-20, ਰੰਗ ਚਿੱਟਾ, ਜਿਸਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ, ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਨੌਜਵਾਨ ਤੋਂ ਨਾਮ ਪਤਾ ਪੁੱਛਿਆ ਗਿਆ ਜਿਸਨੇ ਆਪਣਾ ਨਾਮ ਦੀਪਕ ਉਰਫ਼ ਦੀਪੂ ਦੱਸਿਆ।

ਉਕਤ ਕਾਰ ਦੀ ਤਲਾਸ਼ੀ ਕਾਨੂੰਨ ਅਨੁਸਾਰ ਕੀਤੀ ਤਾਂ ਕਾਰ ਵਿੱਚ ਪਏ ਕਾਲੇ ਰੰਗ ਦੇ ਲਿਫਾਫੇ ਵਿੱਚੋਂ 01 ਕਿਲੋਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਹੋਈ। ਇਸਦੇ ਆਧਾਰ ‘ਤੇ ਮੁਕੱਦਮਾ ਨੰਬਰ 267 ਮਿਤੀ 26.09.2026, ਅਧੀਨ ਧਾਰਾ 21C/27A-61-85 NDPS Act, ਥਾਣਾ ਭਾਰਗੋ ਕੈਂਪ, ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਦੀਪਕ ਉਰਫ਼ ਦੀਪੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਦੌਰਾਨੇ ਪੁੱਛਗਿੱਛ ਆਰੋਪੀ ਦੀਪਕ ਉਰਫ਼ ਦੀਪੂ ਔਕਤ ਦੇ ਕੀਤੇ ਹੋਏ ਡਿਸਕਲੋਜ਼ਰ ਮੁਤਾਬਿਕ ਮੁਕੱਦਮਾ ਉਕਤ ਵਿੱਚ ਸਾਹਿਲ ਪੁੱਤਰ ਰਵੀ ਕੁਮਾਰ ਵਾਸੀ ਮਕਾਨ ਨੰਬਰ 64 ਗਿੱਲਵਾਲੀ ਗੇਟ ਥਾਣਾ ਸੀ-ਡਵੀਜਨ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰਬਰ 230 ਕਰੋਲ ਬਾਗ ਥਾਣਾ ਰਾਮਾ ਮੰਡੀ ਜਲੰਧਰ ਨੂੰ ਆਰੋਪੀ ਨਾਮਜ਼ਦ ਕਰਨ ਤੋਂ ਬਾਅਦ ਮਿਤੀ 30.09.2026 ਨੂੰ ਕਰੋਲ ਬਾਗ ਜਲੰਧਰ ਤੋਂ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਸਾਹਿਲ ਉਕਤ ਦੀ ਕਾਰ ਨੰਬਰ PB08-FM-7999 ਮਾਰਕਾ ਹੁੰਡਈ ਵਰਨਾ ਵਿੱਚੋਂ 01 ਕਿਲੋਗ੍ਰਾਮ ਹੈਰੋਇਨ, 01 ਪਿਸਟਲ 32 ਬੋਰ ਸਮੇਤ 05 ਜਿੰਦਾ ਰੌਂਦ ਬਰਾਮਦ ਹੋਏ। ਆਰੋਪੀ ਉਕਤਾਨ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
















