ਦੇਸ਼ਦੁਨੀਆਂਪੰਜਾਬ

ਰਵਿੰਦਰ ਸਿੰਘ ਸਵੀਟੀ ਵਲੋਂ ਆਪਣੇ ਇਲਾਕੇ ਵਿੱਚ ਮਹਿੰਦਰ ਸਿੰਘ ਕੇਪੀ ਦੇ ਹੱਕ ‘ਚ ਕਰਵਾਈ ਗਈ ਮੀਟਿੰਗ ਨੂੰ ਮਿਲਿਆ ਭਰਵਾਂ ਹੁੰਗਾਰਾ

ਜਲੰਧਰ, (PRIME INDIAN NEWS) :- ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਵਿੰਦਰ ਸਿੰਘ ਸਵੀਟੀ ਦੇ ਗ੍ਰਹਿ ਨਵੀਂ ਦਾਣਾ ਮੰਡੀ ਗੁਰਦੇਵ ਨਗਰ ਵਿਖੇ ਮੁਹੱਲਾ ਵਾਸੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਉਚੇਚੇ ਤੌਰ ਤੇ ਪਹੁੰਚੇ।

ਇਸ ਮੌਕੇ ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿਚ ਰਹਿੰਦਿਆਂ ਪੰਜਾਬ ਦੀ ਤਰੱਕੀ ਦੇ ਨਾਲ ਨਾਲ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਲੰਧਰ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬੀਆਂ ਦੇ ਹਿਤ ਪਿਆਰੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਮੁੱਖ ਦੋ ਧਿਰਾਂ ਵਿਚਕਾਰ ਲੜਾਈ ਹੈ। ਇਕ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਦੁਸਰੀਆਂ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਹਨ।

ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਸੁਰਜੀਤ ਸਿੰਘ ਨੀਲਾਮਹਿਲ ਕੌਮੀ ਮੀਤ ਪ੍ਰਧਾਨ,ਮਨਿੰਦਰਪਾਲ ਸਿੰਘ ਗੁੰਬਰ ਮੈਂਬਰ ਪੀਏਸੀ ਪੋਲੀਟੀਕਲ ਅਫੇਅਰ ਕਮੇਟੀ, ਚਰਨਜੀਵ ਸਿੰਘ ਲਾਲੀ ਕੌਮੀ ਮੀਤ ਪ੍ਰਧਾਨ, ਭਜਨ ਲਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ, ਹਰਪ੍ਰੀਤ ਸਿੰਘ ਚੌਹਾਨ ਮੈਂਬਰ ਪੀਏਸੀ ਪੋਲੀਟੀਕਲ ਅਫੇਅਰ ਕਮੇਟੀ, ਆਰਤੀ ਰਾਜਪੂਤ ਕੌਮੀਂ ਮੀਤ ਪ੍ਰਧਾਨ ਇਸਤਰੀ ਵਿੰਗ ਨੂੰ ਰਵਿੰਦਰ ਸਿੰਘ ਸਵੀਟੀ ਤੇ ਮੁਹੱਲਾ ਵਾਸੀਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕੁਲਵਿੰਦਰ ਸਿੰਘ ਚੀਮਾ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਠੇਕੇਦਾਰ ਰਣਜੀਤ ਸਿੰਘ ਗੁਰਦੇਵ ਨਗਰ, ਗਗਨਦੀਪ ਸਿੰਘ ਨਾਗੀ, ਠੇਕੇਦਾਰ ਕਰਤਾਰ ਸਿੰਘ ਗੁਰਦੇਵ ਨਗਰ, ਰਣਜੀਤ ਸਿੰਘ ਮੰਗਾਂ ਉਬਰਾਏ, ਬਾਂਟਾ ਰਾਜ ਨਗਰ, ਮਾਸਟਰ ਰਣਜੀਤ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਮੋਹਨ ਸਿੰਘ, ਗੁਰਮੀਤ ਸਿੰਘ, ਸੁਭਾਸ਼, ਅਸ਼ੋਕ ਕੁਮਾਰ, ਅਵਤਾਰ ਸਿੰਘ ਸੈਂਹਬੀ,ਤਨਜੀਤ ਸਿੰਘ,ਭੋਲਾ ਗੁਰਦੇਵ ਨਗਰ, ਜੁਗਿੰਦਰਪਾਲ ਸਿੰਘ, ਵਿਸ਼ਾਲ ਗੁਪਤਾ,ਕਰਮਨ ਕੌਰ, ਰੁਪਿੰਦਰ ਕੌਰ, ਰਾਜਪਾਲ ਕੌਰ, ਰਾਜਿੰਦਰ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਜਗਜੀਤ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button