
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਲੱਕੀ ਸ਼ਾਹ ਪੀਰ ਬਾਬਾ ਸੱਚੀ ਸਰਕਾਰ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮਾਜ ਸੇਵਕ ਸ਼੍ਰੀ ਓਮ ਪ੍ਰਕਾਸ਼ ਮੱਕੜ ਜੀ ਦੇ ਪਰਿਵਾਰ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗਨੇਸ਼ ਫਾਇਨਾਂਸ ਅਤੇ ਮੱਕੜ ਟੈਲੀਕਾਮ ਵਲੋਂ ਓਲਡ ਫਗਵਾੜਾ ਰੋਡ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ, ਜਿਸ ਵਿੱਚ ਅਨੇਕਾਂ ਪ੍ਰਕਾਰ ਦੇ ਸਵਾਦਿਸ਼ਟ ਵਿਅੰਜਨ ਬਣਾਏ ਗਏ। ਇਲਾਕਾ ਨਿਵਾਸੀਆਂ ਅਤੇ ਆਣ ਜਾਣ ਵਾਲੇ ਰਾਹਗੀਰਾਂ ਨੇ ਵੀ ਬੜੇ ਆਦਰ ਸਤਿਕਾਰ ਸਹਿਤ ਲੰਗਰ ਛੱਕਿਆ।
ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਮੱਕੜ ਨੇ ਦੱਸਿਆ ਕਿ ਸਾਡੇ ਪਰਿਵਾਰ ਵਲੋਂ ਹਰ ਸਾਲ ਬਾਬਾ ਜੀ ਦਾ ਸਾਲਾਨਾ ਮੇਲਾ ਮਨਾਇਆ ਜਾਂਦਾ ਹੈ ਅਤੇ ਵਿਸ਼ਾਲ ਲੰਗਰ ਦਾ ਵੀ ਆਯੋਜਨ ਕੀਤਾ ਜਾਂਦਾ ਹੈ, ਬਾਬਾ ਜੀ ਦੀ ਕਿਰਪਾ ਸਦਕਾ ਇਹ ਸੇਵਾ ਇਸੇ ਤਰਾਂ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਇਸ ਪਾਵਨ ਅਵਸਰ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਪਹੁੰਚੇ ਸਾਰੇ ਹੀ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸੇ ਇਸ ਮੌਕੇ ਜੋਗਿੰਦਰ ਸਿੰਘ ਟੱਕਰ, ਹਰਪ੍ਰੀਤ ਸਿੰਘ ਭਸੀਨ, ਜਗਮੋਹਨ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ ਆਨੰਦ, ਹਰਸ਼ਰਨ ਸਿੰਘ ਚਾਵਲਾ, ਨਿਰਮੋਲਕ ਸਿੰਘ ਬੋਬੀ, ਰੁਪਿੰਦਰ ਸਿੰਘ ਭਸੀਨ, ਪਰਮਜੀਤ ਸਿੰਘ ਕੰਡਾ, ਓਮ ਪ੍ਰਕਾਸ਼ ਮੱਕੜ, ਮੁਕੁਲ ਮੱਕੜ, ਚਿਰਾਗ, ਕਮਲ, ਨਰੇਸ਼, ਜੱਗੂ, ਮਨਪ੍ਰੀਤ, ਪ੍ਰਿੰਸ, ਸ਼ਿਵਾ, ਬੰਟੀ, ਕ੍ਰਿਸ਼, ਆਸ਼ੀਸ਼ ਆਦਿ ਮੌਜੂਦ ਸਨ।





























