
ਜਲੰਧਰ, ਐਚ ਐਸ ਚਾਵਲਾ। ਮੈਡਮ ਪਰਵਿੰਦਰ ਕੌਰ ਬੰਗਾ NRI ਸਭਾ ਪੰਜਾਬ ਦੀ ਪ੍ਰਧਾਨ ਬਣ ਗਈ, ਉਹਨਾਂ ਨੇ ਜਸਵੀਰ ਸਿੰਘ ਗਿੱਲ ਨੂੰ ਵੱਡੇ ਫਰਕ ਨਾਲ ਹਰਾ ਕੇ ਚੋਣ ਜਿੱਤ ਲਈ। NRI ਸਭਾ ਦੇ ਪ੍ਰਧਾਨ ਦੀ ਚੋਣ ਲਈ ਮੈਦਾਨ ’ਚ ਤਿੰਨ ਉਮੀਦਵਾਰ ਹਨ ਜਿਨ੍ਹਾਂ ’ਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਤੇ ਆਸਟੇ੍ਰਲੀਆ ਵਾਸੀ ਪਰਵਿੰਦਰ ਕੌਰ ਬੰਗਾ ਸ਼ਾਮਲ ਸਨ। ਕਮਲਜੀਤ ਸਿੰਘ ਹੇਅਰ ਨੂੰ ਏ, ਜਸਬੀਰ ਸਿੰਘ ਗਿੱਲ ਨੂੰ ਬੀ ਤੇ ਪਰਵਿੰਦਰ ਕੌਰ ਨੁੂੰ ਸੀ ਅਲਫਾਬੇਟ ਚੋਣ ਚਿੰਨ੍ਹ ਜਾਰੀ ਕੀਤਾ ਸੀ। ਕੁਲ ਵੋਟਾਂ 168 ਪੋਲ ਹੋਈਆਂ, ਜਿਸ ਵਿਚੋਂ ਕਮਲਜੀਤ ਹੇਅਰ ਨੂੰ ਕੋਈ ਵੋਟ ਨਹੀਂ ਪਈ ਜਦਕਿ ਜਸਬੀਰ ਸਿੰਘ ਗਿੱਲ ਨੂੰ 14 ਵੋਟਾਂ ਪਈਆਂ। ਇਸੇ ਤਰ੍ਹਾਂ ਮੈਡਮ ਪਰਵਿੰਦਰ ਕੌਰ ਨੂੰ 147 ਹਾਸਲ ਹੋਈਆਂ ਅਤੇ ਉਹ ਵੱਡੇ ਪੱਧਰ ਤੇ ਜੇਤੂ ਰਹੇ।
ਇਸ ਮੌਕੇ ਮੈਡਮ ਪਰਵਿੰਦਰ ਕੌਰ ਨੇ ਕਿਹਾ ਕਿ NRI ਸਭਾ ਦੀਆਂ ਚੋਣਾਂ ਵਿੱਚ ਬਤੌਰ ਪ੍ਰਧਾਨ ਮੈਨੂੰ ਸੇਵਾ ਬਖ਼ਸ਼ਣ ਲਈ ਤੁਹਾਡਾ ਸਭਨਾ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਮੈਂ ਯਕੀਨ ਦਿਵਾਉਂਦੀ ਹਾਂ ਕਿ ਪਰਵਾਸੀ ਭਾਰਤੀਆਂ ਦੇ ਮਸਲੇ ਹੱਲ ਕਰਵਾਉਣ ਲਈ ਹਮੇਸ਼ਾ ਕਾਰਜਸ਼ੀਲ ਰਹਾਂਗੀ ਅਤੇ ਆਪ ਸਭ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਯਤਨ ਕਰਾਂਗੀ।
ਗੌਰਤਲਬ ਹੈ ਕਿ NRI ਸਭਾ ਪੰਜਾਬ ਦੀਆਂ ਕੁੱਲ ਵੋਟਾਂ 23600 ਦੇ ਕਰੀਬ ਹਨ। ਐੱਨਆਰਆਈਜ਼ ਵਲੋਂ ਇਹਨਾਂ ਵੋਟਾਂ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ, ਜਿਸਦੇ ਚਲਦਿਆਂ ਪਿਛਲੀ ਵਾਰ ਵੀ ਬਹੁਤ ਘੱਟ ਵੋਟਾਂ ਪਈਆਂ ਸਨ।
ਇਸ ਤੋਂ ਪਹਿਲਾਂ ਚੋਣਾਂ ਦੌਰਾਨ ਸਵੇਰੇ ਮੈਂਬਰਾਂ ਦੇ ਪਹੁੰਚਣ ’ਤੇ ਉਲਝਣ ਦੀ ਸਥਿਤੀ ਬਰਕਰਾਰ ਰਹੀ NRI ਸਭਾ ਦੇ ਸਾਲ 2018 ਵਿਚ 450 ਦੇ ਕਰੀਬ ਨਵੇਂ ਮੈਂਬਰ ਜੋੜੇ ਗਏ ਹਨ। 650 ਅਜਿਹੇ ਵੋਟਰ ਹਨ ਜਿਨ੍ਹਾਂ ਨੇ ਸਾਲ 2018 ਤੋਂ ਬਾਅਦ ਆਈ ਕਾਰਡ ਰੀਨਿਉ ਕਰਵਾਇਆ ਹੈ, ਜਿਨ੍ਹਾਂ ਕੋਲ ਵੋਟ ਦਾ ਅਧਿਕਾਰ ਹੈ। ਫ਼ਿਲਹਾਲ ਸਭਾ ਦੇ 23600 ਦੇ ਕਰੀਬ ਮੈਂਬਰ ਹਨ। ਜ਼ਿਆਦਾਤਰ ਮੈਂਬਰਾਂ ਕੋਲ ਸਾਲ 2018 ਵਾਲਾ ਪੁਰਾਣਾ ਆਈ ਕਾਰਡ ਹੈ ਪਰ ਵੋਟ ਦਾ ਅਧਿਕਾਰ ਨਹੀਂ ਹੈ।





























