
ਜਲੰਧਰ ਛਾਉਣੀ, ਐਚ ਐਸ ਚਾਵਲਾ/ਰਮਨ ਜਿੰਦਲ। ਜਲੰਧਰ ਛਾਉਣੀ ਮੁਸਲਿਮ ਇੰਤਜਾਮੀਆਂ ਵੈਲਫੇਅਰ ਕਮੇਟੀ ਨੇ ਸਟੇਸ਼ਨ ਈਦਗਾਹ ਵਿਖੇ ਈਦ-ਅਲ-ਅਜ਼ਹਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਂਟਨਮੈਂਟ ਬੋਰਡ ਜਲੰਧਰ ਦੇ ਸਾਬਕਾ ਉਪ ਪ੍ਰਧਾਨ ਸੁਰੇਸ਼ ਕੁਮਾਰ ਭਾਰਦਵਾਜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਸ਼ਾਹੀ ਇਮਾਮ ਮਜ ਅਲੀ ਨੇ ਨਮਾਜ਼ ਅਦਾ ਕੀਤੀ। ਹਜ਼ਾਰਾਂ ਨਮਾਜ਼ੀਆਂ ਨੇ ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਦੀ ਦੁਆ ਕੀਤੀ। ਮੁਸਲਿਮ ਇੰਤਜਾਮੀਆਂ ਵੈਲਫੇਅਰ ਕਮੇਟੀ ਵਲੋਂ ਸਟੇਸ਼ਨ ਈਦਗਾਹ ਵਿਖੇ ਨਮਾਜ਼ੀਆਂ ਲਈ ਨਮਾਜ਼ ਅਦਾ ਕਰਨ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ।
ਇਸ ਮੌਕੇ ਸੁਲੇਮਾਨ ਗੱਫਾਰ, ਜਬਰ ਅਲੀ, ਪਤਾ, ਨਾਸਿਰ ਸਤੇਰ, ਈਸ਼ਾ, ਸ਼ਾਹਰੁਖ, ਸਦਾਮ, ਗੁਫਰਾਨ ਮੇਜ ਅਲੀ ਸਹਿਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ।





























